ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਗਦਾ ਹੈ. ਮਲੂਮ ਹੁੰਦਾ ਹੈ.


ਫ਼ਾ. [لاغر] ਲਾਗ਼ਰ. ਵਿ- ਪਤਲਾ. ਦੁਬਲਾ. ਲਿੱਸਾ. ਕ੍ਰਿਸ਼.


ਸੰਗ੍ਯਾ- ਪਾਸ ਦਾ ਭਾਗ. ਗਵਾਂਢ। ੨. ਘੋੜੇ ਦੀ ਪਿੱਠ ਪੁਰ ਕਾਠੀ ਦੀ ਰਗੜ ਤੋਂ ਹੋਇਆ ਘਾਉ। ੩. ਕਰਜ ਪੁਰ ਸੂਦ ਤੋਂ ਵਧਾਈ ਹੋਈ ਰਕਮ। ੪. ਵਿ- ਲਗਨ. ਲੱਗਿਆ ਹੋਇਆ। ੫. ਮੁਅੱਸਿਰ. ਅਸਰ ਕਰਨ ਵਾਲਾ. "ਗੁਰੁ ਲਾਗਾ ਤਬ ਜਾਨੀਐ, ਮਿਟੈ ਮੋਹੁ ਤਨ ਤਾਪੁ." (ਸ. ਕਬੀਰ)