ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਕ੍ਸ਼ੋਟ. ਸੰਗ੍ਯਾ- ਇੱਕ ਬਿਰਛ, ਜਿਸ ਦੇ ਫਲ ਦਾ ਨਾਉਂ ਭੀ ਅਖਰੋਟ ਹੈ. ਇਹ ਬਹੁਤ ਗਰਮ ਥਾਂ ਵਿੱਚ ਨਹੀਂ ਹੁੰਦਾ, ਇਸ ਦੀ ਲੱਕੜ ਬਹੁਤ ਸੁੰਦਰ ਹੁੰਦੀ ਹੈ, ਜਿਸ ਤੋਂ ਅਨੇਕ ਪ੍ਰਕਾਰ ਦੀਆਂ ਚੀਜਾਂ ਬਣਦੀਆਂ ਹਨ, ਕਸ਼ਮੀਰ ਵਿੱਚ ਅਖਰੋਟ ਬਹੁਤ ਹੁੰਦਾ ਹੈ, ਅਤੇ ਇਸ ਦਾ ਸਾਮਾਨ ਭੀ ਮਨੋਹਰ ਬਣਦਾ ਹੈ. ਅਖਰੋਟ ਫਲ ਦੀ ਗਿਰੀ ਗਰਮ ਤਰ ਅਤੇ ਖਾਣ ਵਿੱਚ ਸੁਆਦੀ ਹੁੰਦੀ ਹੈ. L. Aleurites troiloba. ਅੰ. Walnut.


ਸੰ. ਅਖਿਲ. ਵਿ- ਸਾਰਾ. ਪੂਰਾ. ਤਮਾਮ. ਸਬ. ਸਭ. "ਅਖਲ ਭਵਨ ਕੇ ਸਿਰਜਨਹਾਰੇ." (ਚਰਿਤ੍ਰ ੪੦੫) ੨. ਜੋ ਨਹੀਂ ਖਲ (ਨੀਚ). ੩. ਜੋ ਖਲ (ਮੂਰਖ) ਨਹੀਂ. ਸਿਆਣਾ. ਸੁਜਾਨ.


ਸੰ. ਆਨੰਦ ਦੀ ਧੁਨਿ.


ਅ਼. [اخلاق] ਖ਼ੁਲਕ਼ ਦਾ ਬਹੁ ਵਚਨ. ਸੰਗ੍ਯਾ- ਆਚਾਰ. ਚਾਲ ਚਲਨ। ੨. ਸੁਭਾਉ. ਪ੍ਰਕ੍ਰਿਤਿ। ੩. ਸਭ੍ਯਤਾ. ਤਹਜੀਬ.


ਮਲਾਰ ਰਾਗ ਦੀ ਅਸਟਪਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਦਾ ਸ਼ਬਦ ਹੈ:-#੧. ਅਖਲੀ ਊਂਡੀ ਜਲੁ ਭਰ ਨਾਲਿ,#੨. ਡੂਗਰ ਊਚਉ ਗੜੁ ਪਾਤਾਲਿ,#੨. ਸਾਗਰੁ ਸੀਤਲੁ ਗੁਰਸਬਦਿ ਵੀਚਾਰਿ.#ਇਸ ਦਾ ਭਾਵ ਹੈ:-#੧. ਅਖਿਲ (ਤਮਾਮ) ਨਾਲਿ (ਨਦੀਆਂ) ਜਲ ਨਾਲ ਪੂਰਿਤ ਊਂਡੀ (ਨਿਵਾਂਣ ਵੱਲ) (ਤੇਜ਼ ਚਾਲ ਨਾਲ ਚਲੀਆਂ) ੨. ਉੱਚੇ ਪਹਾੜਾਂ ਤੋਂ ਪਾਤਾਲ (ਹੇਠਾਂ) ਨੂੰ ਗੜੁ (ਖਾਈ) ਕਰਦੀਆਂ. ੩. ਸਮੁੰਦਰ ਵਿੱਚ ਪੈਕੇ ਸ਼ਾਂਤ ਹੋ ਗਈਆਂ। ਭਾਵ- ਚਾਲ ਬੰਦ ਹੋ ਗਈ. ਇਸੇ ਤਰ੍ਹਾਂ ਗੁਰੁ ਸ਼ਬਦ ਦੇ ਵਿਚਾਰ ਕਰਕੇ ਮਨ ਦੀਆਂ ਤੇਜ਼ ਚਾਲਾਂ ਅਤੇ ਹੌਮੈ ਦੀਆਂ ਲਹਿਰਾਂ ਆਤਮਗ੍ਯਾਨ ਵਿੱਚ ਲੀਨ ਹੋਣ ਤੋਂ ਮਿਟ ਗਈਆਂ.¹


ਵਿ- ਅਖਿਲ- ਈਸ਼. ਅਖਿਲੇਸ਼. ਸਭ ਦਾ ਸ੍ਵਾਮੀ ਕਰਤਾਰ.