ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਰਿਦਾਸ ਜੀ ਦੇ ਸੁਪੁਤ੍ਰ ਸ਼੍ਰੀ ਗੁਰੂ ਰਾਮਦਾਸ ਜੀ.


ਤਲਵੰਡੀ ਨਿਵਾਸੀ ਜ੍ਯੋਤਿਸੀ, ਜੋ ਬਾਬਾ ਕਾਲੂ ਜੀ ਦਾ ਪੁਰੋਹਿਤ ਸੀ. ਸ਼੍ਰੀ ਗੁਰੂ ਨਾਨਕਦੇਵ ਜੀ ਦੀ ਜਨਮਪਤ੍ਰੀ ਇਸ ਨੇ ਬਣਾਈ ਸੀ। ੨. ਦੇਖੋ, ਬੇਣੀ ੫.


ਦੇਖੋ, ਹਰਿ ਵਾਸਰ.


ਕਰਤਾਰ ਦਾ ਦੀਵਾਨ. ਸਿੱਖਸਮਾਜ. "ਜੋ ਮਿਲਿਆ ਹਰ ਦੀਬਾਣੁ ਸਿਉ, ਸੋ ਸਭਨੀ ਦੀਬਾਣੀ ਮਿਲਿਆ." (ਵਾਰ ਸ੍ਰੀ ਮਃ ੪) ਜੋ ਸਿੱਖ ਸਭਾ ਦਾ ਮੈਂਬਰ ਹੈ, ਉਹ ਸਾਰੇ ਸੰਸਾਰ ਦੇ ਆਸ੍ਤਿਕ ਸਮਾਜਾਂ ਦਾ ਮੈਂਬਰ ਹੈ.


ਦੇਖੋ, ਹਰਿਦ੍ਵਾਰ. "ਸੁਖੁ ਪਾਵਹਿ ਹਰਿਦੁਆਰ ਪਰਾਨੀ." (ਗਉ ਮਃ ੫)


ਸੰ. ਹਲਦੀ ਰੰਗਾ. ਦੇਖੋ, ਹਰਦੀ.


ਦੇਖੋ, ਹਰਦੀ.