ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਭੱਜਣ ਦੀ ਕ੍ਰਿਯਾ. ਦੌੜ. "ਭਾਜਰ ਕੋ ਪਾਇ ਸਮੁਦਾਇ ਨਰ ਲ੍ਯਾਇ ਸਾਥ." (ਗੁਪ੍ਰਸੂ)


ਸੰ. ਭਾਰ੍‍ਯਾ. ਔਰਤ, ਜੋਰੂ। ੨. ਦੇਖੋ, ਭਾਜ ੩। ੩. ਖ਼ਾਲਸਾ ਭਾਜੀ ਦੀ ਥਾਂ ਭਾਜਾ ਆਖਦਾ ਹੈ.


ਭੱਜਕੇ. ਦੌੜਕੇ. "ਭਾਜਿ ਪੜਹੁ ਤੁਮ ਹਰਿ ਸਰਣਾ." (ਆਸਾ ਪਟੀ ਮਃ ੧)


ਸੰਗ੍ਯਾ- ਭੁਰ੍‌ਜਿਤ (ਭੁੰਨੀ) ਵਸਤੁ. ਘੀ ਆਦਿ ਵਿੱਚ ਤਲੀ ਹੋਈ ਤਰਕਾਰੀ। ੨. ਭਾਈਚਾਰੇ ਵਿੱਚ ਭਾਜ੍ਯ (ਵੰਡਣ ਯੋਗ੍ਯ) ਮਿਠਾਈ ਆਦਿ. "ਪ੍ਰਿਥੀਏ ਭਾਜੀ ਦਈ ਹਟਾਇ." (ਗੁਵਿ ੬)


ਦੇਖੋ, ਭਜ ਅਤੇ ਭਾਜ. "ਰੇ ਮਨ ਮੇਰੇ, ਤੂੰ ਗੋਬਿੰਦ ਭਾਜੁ." (ਭੈਰ ਮਃ ੫) ੨. ਦੇਖੋ, ਭਾਜ੍ਯ.


ਪਾਤ੍ਰ. ਦੇਖੋ, ਭਾਜਨ ੩. "ਜੂਠੇ ਭਾਂਞਨ ਮਾਂਞਨ ਕਰਹੀ." (ਨਾਪ੍ਰ)