ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مجذوُب] ਮਜਜੂਬ. ਵਿ- ਜੋ ਜਜਬ (ਖਿੱਚਿਆ ਗਿਆ) ਹੈ. ਆਕਿਰ੍ਸਤ। ੨. ਜਿਸ ਦੀ ਵ੍ਰਿੱਤੀ ਕਰਤਾਰ ਵੱਲ ਖਿੱਚੀਗਈ ਹੈ. ਲਿਵਲੀਨ ਹੋਇਆ ਸਾਧੁ. "ਤਾਂ ਅੱਗੇ ਇੱਕ ਦਿਵਾਨਾ ਮਜਜੂਬ ਰਾਹ ਵਿੱਚ ਆਵਾਜ ਕਰਦਾ ਹੈ." (ਜਸਭਾਮ)


ਦੇਖੋ, ਮਜੂਰ ਅਤੇ ਮਜੂਰੀ.


(ਦੇਖੋ, ਮੱਜ ਧਾ) ਸੰ. ਮੱਜਨ. ਸੰਗ੍ਯਾ- ਗੋਤਾ ਮਾਰਨ ਦੀ ਕ੍ਰਿਯਾ. ਜਲ ਵਿੱਚ ਨਿਮਗ੍ਨ ਹੋਣਾ. ਭਾਵ- ਇਸਨਾਨ। ੨. ਫ਼ਾ. [مزن] ਮਜ਼ਨ. ਨਾ ਮਾਰ. ਪ੍ਰਹਾਰ ਨਾ ਕਰ. ਦੇਖੋ, ਜ਼ਦਨ. "ਮਜ਼ਨ ਤੇਗ਼ ਬਰ ਖ਼ੂਨ ਕਸ ਬੇਦਰੇਗ਼." (ਜਫਰ)


ਗੋਤਾ ਮਾਰਨਾ. ਇਸਨਾਨ. ਗ਼ੁਸਲ. "ਸੁਧਾ ਸਰੋਵਰ ਮੱਜਨ ਕੀਨ." (ਗੁਪ੍ਰਸੂ)


ਮੱਜਨ- ਸਨਾਨ. ਗੋਤਾ ਮਾਰਕੇ ਨ੍ਹਾਉਣਾ. ਜਲ ਵਿੱਚ ਟੁੱਬੀ ਲਾਕੇ ਇਸਨਾਨ ਕਰਨਾ.#"ਸਗਲ ਤੀਰਥ ਮਜਨ ਇਸਨਾਨੁ." (ਗਉ ਮਃ ੫)#"ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ." (ਸੂਹੀ ਮਃ ੫)


ਗੋਤਾ ਲਾਇਆ. ਮੱਜਨ ਆਇਆ. ਸਨਾਨ ਦਾ ਫਲ ਪ੍ਰਾਪਤ ਹੋਇਆ. "ਨਾਮ ਲੈਤ ਅਠ ਸਠਿ ਮਜਨਾਇਆ." (ਭੈਰ ਮਃ ੫)


ਮੱਜਨ ਆ ਗਿਆ. ਇਸਨਾਨ ਪ੍ਰਾਪਤ ਹੋਇਆ. "ਅਠਸਠਿ ਮਜਨਾਗਾ." (ਵਾਰ ਰਾਮ ੨. ਮਃ ੫) ੨. ਅੰਗ (ਸ਼ਰੀਰ) ਦਾ ਮੱਜਨ। ੩. ਸੰ. मञ्जनज्ञ- ਮੱਜਨਗ੍ਯ. ਇਸਨਾਨ ਵਿਧੀ ਦਾ ਗ੍ਯਾਤਾ. ਟੁੱਬੀ ਲਾਉਣ ਵਿੱਚ ਨਿਪੁਣ.