ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਪਟ ਰੂਪ ਕਿਵਾੜ. ਛਲ ਦੇ ਤਖ਼ਤੇ. "ਖੁਲੈਂ ਨ ਕਪਟ ਕਪਾਟ." (ਰਹਿਮਨ)


ਸੰਗ੍ਯਾ- ਡਰਣਾ. ਬਣਾਉਟੀ ਮਨੁੱਖ (ਪੁਰਸ਼), ਜੋ ਪਸ਼ੂਆਂ ਦੇ ਡਰਾਉਣ ਲਈ ਖੇਤ ਵਿੱਚ ਖੜਾ ਕੀਤਾ ਹੋਵੇ.


ਕਪਟ ਕਰਕੇ. ਕਪਟ ਤੋਂ. ਦੇਖੋ, ਕਪਟ ੧. ਅਤੇ ਨਿੰਮੁਨੀਆਦਾ.


ਵਿ- ਛਲੀਆ. ਫ਼ਰੇਬੀ। ੨. ਪਾਖੰਡੀ.


ਕਪਟੀ ਲੋਕ. ਛਲੀਏ ਪੁਰਖ. "ਕੌਡੀ ਕੌਡੀ ਜੋਰਤ ਕਪਟੇ." (ਗੂਜ ਮਃ ੫) ੨. ਕਪਟ ਕਰਕੇ. ਛਲ ਨਾਲ.