ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਰਿਧੌਲ.


ਹਰਿਨਾਮ ਰੂਪ ਧਨ. "ਹਰਿਧਨ ਕੇ ਭਰਿਲੇਹੁ ਭੰਡਾਰ." (ਸੁਖਮਨੀ) "ਹਰਿਧਨੁ ਸਚੀ ਰਾਸਿ ਹੈ." (ਵਾਰ ਗਉ ੨. ਮਃ ੫)


ਹਰਿ (ਜਲ) ਦੇ ਧਾਰਨ ਵਾਲਾ, ਬੱਦਲ। ੨. ਜਲ ਦੇ ਧਾਰਨ ਵਾਲਾ. ਤਾਲ। ੩. ਨਦ. ਦਰਿਆ. (ਸਨਾਮਾ)


ਹਰਿ (ਜਲ) ਦੇ ਧਾਰਨ ਵਾਲਾ ਤਾਲ ਅਥਵਾ ਨਦ, ਉਸ ਦਾ ਸ੍ਵਾਮੀ ਵਰੁਣ, ਉਸ ਦਾ ਅਸਤ੍ਰ ਫਾਹੀ. (ਸਨਾਮਾ)


ਹਰਿ (ਇੰਦ੍ਰ) ਦਾ ਚਿੱਟਾ ਮੰਦਿਰ. ਸ੍ਵਰਗ ਲੋਕ. "ਇਤਨੋ ਸੁਖ ਨਾ ਹਰਿਧੌਲਨ ਕੋ." (ਕ੍ਰਿਸਨਾਵ)


ਦੇਖੋ, ਹਰਣਖ ਅਤੇ ਪ੍ਰਹਿਲਾਦ.


ਸੰ. हरिनामन ਕਰਤਾਰ ਦਾ ਨਾਮ. ਸਤਿਨਾਮ. ਵਾਹਗੁਰੂ. "ਹਰਿਨਾਮ ਰਸਨਾ ਕਹਨ." (ਬਿਲਾ ਅਃ ਮਃ ੫) ੨. ਮੂੰਗੀ. ਮੁਦਗ. ਮੂੰਗ. ਦੇਖੋ, ਮੂੰਗੀ.


ਮਾਇਆ। ੨. ਅਨੰਨ ਉਪਾਸਕ. ਉਹ ਭਗਤ ਜਿਸ ਨੇ ਕਰਤਾਰ ਨੂੰ ਪਤਿ ਮੰਨਕੇ ਆਪਣੇ ਤਾਈਂ ਉਸ ਦੀ ਪਤਿਵ੍ਰਤਾ ਇਸਤ੍ਰੀ ਮੰਨਿਆ ਹੈ. "ਹਰਿਨਾਰਿ ਸੁਹਾਗਣੇ! ਸਭਿ ਰੰਗ ਮਾਣੇ." (ਬਿਹਾ ਛੰਤ ਮਃ ੫)


ਦੇਖੋ, ਹਰਿਨਾਮ. "ਹਰਿਨਾਵੈ ਨਾਲਿ ਗਲਾਂ ਹਰਿਨਾਵੈ ਨਾਲਿ ਮਸਲਤਿ." (ਵਾਰ ਵਡ ਮਃ ੪) ੨. ਨੌਕਾ ਰੂਪ ਹਰਿ. ਪਾਰ ਉਤਾਰਨ ਵਾਲਾ ਕਰਤਾਰ ਦਾ ਨਾਮ.


ਦੇਖੋ, ਹਰਿਣੀ। ੨. ਹਰਿ (ਹਾਥੀ) ਦੀ ਸੈਨਾ. ਗਜ ਸੈਨਾ. (ਸਨਾਮਾ) ੩. ਹਰਿ (ਜਲ) ਵਾਲੀ ਪ੍ਰਿਥਿਵੀ. (ਸਨਾਮਾ)