ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਲਘੁ (ਹਲਕਾ) ਹੋਣ ਦਾ ਭਾਵ। ੨. ਕਮੀ. ਘਾਟਾ। ੩. ਫੁਰਤੀ. ਚਾਲਾਕੀ। ੪. ਵ੍ਯ- ਛੇਤੀ ਨਾਲ. ਜਲਦੀ ਸੇ.


ਸੰਗ੍ਯਾ- ਫੁਰਤੀ. ਚਾਲਾਕੀ. "ਕਰ ਲਾਘਵਤਾ ਤੀਰ ਪ੍ਰਹਾਰੇ." (ਗੁਪ੍ਰਸੂ) ੨. ਹਲਕਾਪਨ. ਤੁੱਛਤਾ। ੩. ਕਮੀਨਾਪਨ.


ਕ੍ਰਿ- ਲਾਡ ਚੜ੍ਹਨਾ. ਲਾਡ ਦੀ ਮਸ੍ਤੀ ਚੜ੍ਹ ਜਾਣੀ.


ਸੰਗ੍ਯਾ- ਮੋਟੀ ਬੁਣਤੀ ਦੀ ਚਾਦਰ, ਜਿਸ ਦੇ ਸਿਰਿਆਂ ਪੁਰ ਸੁਰਖ ਸੂਤ ਜਾਂ ਰੇਸ਼ਮ ਦੇ ਪੱਲੇ ਹੁੰਦੇ ਹਨ.


ਫ਼ਾ. [لاچار] ਵਿ- ਵਿਵਸ਼. ਨਾਚਾਰਹ.