ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿਰੋਲਨਾ.


ਸੰ. ਵਾਤਾਲੀ. ਸੰਗ੍ਯਾ- ਹਵਾ ਦੀ ਗੱਠ. ਵਾਉਵਰੋਲਾ. ਬਗੂਲਾ (Whirlwind) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਬੇਲੇ ਦਾ ਇੱਕ ਘੋੜਾ, ਜੋ ਪੈਂਦੇਖ਼ਾਨ ਨੂੰ ਸਵਾਰੀ ਲਈ ਬਖ਼ਸ਼ਿਆ ਸੀ. "ਭਯੋ ਲਾਖ ਮੋਲਾ ਸੁ ਨਾਮੰ ਵਰੋਲਾ." (ਗੁਪ੍ਰਸੂ)


ਦੇਖੋ, ਬਰੰਗਨ ਅਤੇ ਵਰਾਂਗਨਾ.


ਸੰ. ਵ੍ਯ- ਅਜਿਹਾ ਨਾ ਹੋਵੇ। ੨. ਪਰ. ਪਰੰਤੁ. ਲੇਕਿਨ.


ਵਰਣਨ ਕੀਤਾ. "ਆਪਿ ਵਰੰਨਿਆ." (ਵਾਰ ਰਾਮ ੨. ਮਃ ੫)


ਦੇਖੋ, ਬਰ੍‍ਹ.


ਵਰ੍ਸਣ. ਮੀਂਹ ਪੈਣਾ. "ਜੂਠਿ ਨ ਮੀਹੁ ਵਰ੍ਹਿਐ ਸਭ ਥਾਈ." (ਮਃ ੧. ਵਾਰ ਸਾਰ)