ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪੰਜਾਬੀ ਵਰਣਮਾਲਾ ਦਾ ਉੱਨੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਮੂਰ੍ਧਾ (ਮੂੰਹ ਦੀ ਛੱਤ) ਹੈ। ੨. ਸੰ. ਸੰਗ੍ਯਾ- ਢੋਲ। ੩. ਕੁੱਤਾ। ੪. ਸੱਪ।੫ ਧ੍ਵਨਿ. ਆਵਾਜ਼। ੬. ਵਿ- ਗੁਣਹੀਨ. ਨਿਰਗੁਣ.
ਸੰਗ੍ਯਾ- ਢਾਈ ਗੁਣਾਂ ਗਿਣਨ ਦਾ ਹ਼ਿਸਾਬ ਦਾ ਕੋਠਾ। ੨. ਢਾਈ ਵਰ੍ਹੇ ਇੱਕ ਰਾਸ਼ਿ ਦੇ ਸ਼ਨੈਸ਼ਚਰ (ਛਨਿੱਛਰ) ਗ੍ਰਹ ਦੇ ਰਹਿਣ ਦਾ ਸਮਾਂ। ੩. ਢਾਈ ਸੇਰ ਦਾ ਵੱਟਾ.
ਸੰਗ੍ਯਾ- ਤਾਂਬੇ ਦਾ ਇੱਕ ਪੁਰਾਣਾ ਸਿੱਕਾ, ਜੋ ਅੱਧੇ ਆਨੇ ਬਰੋਬਰ ਸੀ.
ਸੰਗ੍ਯਾ- ਪਾਣੀ ਦੀ ਵਾਢ ਨਾਲ ਡਿਗਿਆ ਹੋਇਆ ਨਦੀ ਦਾ ਕਿਨਾਰਾ। ੨. ਪਾਣੀ ਦੀ ਵਾਢ. ਢਾਹ। ੩. ਪਤਨ. ਗਿਰਾਉ. ਡਿਗਣ ਦਾ ਭਾਵ.
ਢਹੇਗੀ. ਗਿਰੇਗੀ. "ਕਾਚੀ ਢਹਿਗ ਦਿਵਾਲ." (ਬਸੰ ਮਃ ੧)
imperative form of ਢਹਾਉਣਾ , get (it) demolished
process of, wages for preceding
to cause or get something demolished, razed or erased, to cause or get someone defeated in wrestling