ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਬਾਈਸਵਾਂ ਅੱਖਰ, ਇਸ ਦਾ ਉੱਚਾਰਣ ਅਸਥਾਨ ਦੰਦ ਹਨ। ੨. ਸੰ. ਸੰਗ੍ਯਾ- ਭੈ. ਡਰ। ੩. ਮੰਗਲ। ੪. ਰਖ੍ਯਾ. ਹ਼ਿਫ਼ਾਜਤ। ੫. ਪਹਾੜ। ੬. ਆਹਾਰ. ਭੋਜਨ.
ਸੰਗ੍ਯਾ- ਥਹੀ. ਚਿਣਕੇ ਲਾਇਆ ਹੋਇਆ ਢੇਰ. ਤਹਿ। ੨. ਸੰ. स्थायिन्- ਸ੍‍ਥਾਈ. ਵਿ- ਇਸਥਿਤ ਹੋਣ ਵਾਲਾ. ਕ਼ਾਇਮ. "ਥਈ ਹਮਾਰੋ ਧਣੀ ਸਦਾ ਛੈ." (ਸਲੋਹ)
sound of a beat on drum; rhythm
ਪ੍ਰਤ੍ਯ. ਸੇ. ਤੋਂ. "ਇੰਦਰ ਜੇਹਾ ਜੋਧਾ ਮੈ ਥਉ ਭੱਜਿਆ." (ਚੰਡੀ ੩) "ਮਨ ਥਉ ਲੇਖਾ ਮੰਗੀਐ." (ਮਃ ੧. ਬੰਨੋ)
ਸੰਗ੍ਯਾ- ਅਸਥਾਨ ਥਾਂ। ੨. ਥਹੀ. ਤਹੀ.
ਕ੍ਰਿ- ਥਿੜਕਣਾ. ਕੰਬਣਾ. ਚੰਚਲ ਹੋਣਾ. "ਚਮਕੀ ਘਨੀ ਕ੍ਰਿਪਾਨੈ ਨੰਗੀ। ਥਹਰਤ ਹਾਥਨ ਸ੍ਰੋਣਤ ਰੰਗੀ" (ਗੁਪ੍ਰਸੂ)
ਦੇਖੋ, ਥਹ। ੨. ਤਹਿ.
see ਥਾਂ