ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪੰਜਾਬੀ ਵਰਣਮਾਲਾ ਦਾ ਤੇਈਸਵਾਂ ਅੱਖਰ, ਇਸ ਦਾ ਉੱਚਾਰਣ ਅਸਥਾਨ ਦੰਦ ਹਨ. ਜੀਭ ਦੀ ਨੋਕ ਉੱਪਰਲੇ ਦੰਦਾਂ ਦੇ ਮੂਲ ਵਿੱਚ ਲੱਗਣ ਤੋਂ ਇਸ ਦਾ ਸ਼ਬਦ ਸਪਸ੍ਟ ਹੁੰਦਾ ਹੈ। ੨. ਸੰ. ਸੰਗ੍ਯਾ- ਪਹਾੜ। ੩. ਦੰਦ. ਦਾਂਤ। ੪. ਰਖ੍ਯਾ. ਹਿਫ਼ਾਜਤ। ੫. ਭਾਰਯਾ. ਵਹੁਟੀ। ੬. ਵਿ- ਦਾਤਾ. ਦੇਣ ਵਾਲਾ. ਇਸ ਅਰਥ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਲੱਗਕੇ ਅਰਥ ਬੋਧ ਕਰਾਉਂਦਾ ਹੈ, ਜਿਵੇਂ- ਸੁਖਦ, ਜਲਦ ਆਦਿ.
compassion, pity, commiseration, mercy, clemency, benignity, benevolence, beneficence, kindness, tenderness, sympathy, fellow-feeling
ਸੰ. ਦਮਨ. ਦਬਾਉਣ ਦੀ ਕ੍ਰਿਯਾ. "ਅਹਿ ਨਿਸਿ ਜੂਝੈ ਦੁਰਜਨ ਦਉਣੁ." (ਰਤਨਮਾਲਾ ਬੰਨੋ) ਵਿਕਾਰਰੂਪ ਵੈਰੀਆਂ ਦੇ ਦਬਾਉਣ ਲਈ ਰਾਤ ਦਿਨ ਜੁੱਧ ਕਰੇ। ੨. ਦੇਖੋ, ਦਾਉਣ.
ਸੰ. ਦ੍ਯੋਤ. ਸੰਗ੍ਯਾ- ਪ੍ਰਕਾਸ਼. ਰੌਸ਼ਨੀ. "ਚਉਥਾ ਪਹਿਰੁ ਭਇਆ ਦਉਤ ਬਿਹਾਗੈ ਰਾਮ." (ਤੁਖਾ ਛੰਤ ਮਃ ੧) ਚੌਥੇ ਪਹਿਰ ਤੋਂ ਭਾਵ ਚੌਥੀ ਅਵਸਥਾ (ਵ੍ਰਿੱਧਾਵਸ੍ਥਾ) ਹੈ. ਬਿਹਾਗ (ਵਿਹਗ- ਸੂਰਯ) ਤੋਂ ਭਾਵ ਮੌਤ ਦਾ ਵੇਲਾ ਹੈ. "ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ." (ਆਸ ਅਃ ਮਃ ੧) ਅਵਿਦ੍ਯਾਰੂਪ ਰਾਤ੍ਰਿ ਵਿੱਚ ਪ੍ਰਕਾਸ਼ ਕਰਦਾ ਹੈ। ੨. ਯੁੱਧ. ਆਤਪ। ੩. ਦ੍ਯੁ. ਦਿਨ.
ਸੰਗ੍ਯਾ- ਦੌੜ. ਭਾਜ. "ਭੀਤ ਕੀ ਦਉਰ." (ਪ੍ਰਿਥੁਰਾਜ) ੨. ਅ਼. [دوَر] ਦੌਰ. ਚਕ੍ਰ. ਗੇੜਾ। ੩. ਸਮਾਂ. "ਉਠਾ ਧਰਮ ਕੋ ਦਉਰ." (ਕਲਕੀ) ਧਰਮ ਦਾ ਸਮਾ ਸੰਸਾਰ ਤੋਂ ਉਠ ਗਿਆ.
ਕ੍ਰਿ- ਦੌੜਨਾ. ਭੱਜਣਾ. ਨੱਠਣਾ. "ਸੁਨੈ ਬੋਲੈ ਦਉਰਿਓ ਫਿਰਤ ਹੈ." (ਆਸਾ ਰਵਿਦਾਸ)
ਕ੍ਰਿ- ਦੌੜਾਉਣਾ. ਨਠਾਉਣਾ. "ਦਹ ਦਿਸਿ ਲੈ ਇਹੁ ਮਨੁ ਦਉਰਾਇਓ." (ਮਾਲੀ ਮਃ ੫)