ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪੰਜਾਬੀ ਵਰਣਮਾਲਾ ਦਾ ਬਤੀਹਵਾਂ ਅੱਖਰ. ਇਸ ਦੇ ਉੱਚਾਰਣ ਦਾ ਅਸਥਾਨ ਮੁਖ ਹੈ. ਪੰਜਾਬੀ ਵਿੱਚ "ਰ" ਲੱਲੇ ਅਤੇ ੜਾੜੇ ਦੀ ਥਾਂ ਭੀ ਆ ਜਾਂਦਾ ਹੈ. ਦੇਖੋ, ਨਾਰ, ਬੇਰਾ, ਬੇਰੀ ਆਦਿ ਸ਼ਬਦ। ੨. ਸੰ. ਸੰਗ੍ਯਾ- ਅਗਨਿ। ੩. ਕਾਮ ਦਾ ਸੰਤਾਪ। ੪. ਦਾਨ। ੫. ਰਗਣ ਦਾ ਸੰਖੇਪ ਨਾਮ। ੬. ਵਿ- ਕ੍ਰੋਧ ਕਰਨ ਵਾਲਾ. ਉਗ੍ਰ.
favour, partiality (in favour)
ਸੰਗ੍ਯਾ- ਰੌ. ਜਲ ਦਾ ਪ੍ਰਵਾਹ. ਦੇਖੋ, ਰੀ ਧਾ. ਸੰ. ਰਯ. ਪ੍ਰਵਾਹ. "ਜਨੁ ਡਾਰ ਦਯੋ ਜਲ ਕੋ ਛਲਕੈ ਰਉ." (ਕ੍ਰਿਸਨਾਵ) ੨. ਨਦੀ। ੩. ਸੰ. ਰਵ. ਸ਼ਬਦ. ਆਵਾਜ਼. ਉੱਚਾਰਣ. "ਗੁਣ ਗੋਬਿੰਦ ਰਉ." (ਗੌਂਡ ਮਃ ੫) "ਰਾਮ ਰਉ ਨਿਤ ਨੀਤਿ." (ਮਾਰੂ ਅਃ ਮਃ ੫) ੪. ਫ਼ਾ. [روُ] ਰੂ. ਚੇਹਰਾ। ੫. ਅਭਿਲਾਖਾ. ਇੱਛਾ. "ਏਨ੍ਹੀ ਫੁਲੀ ਰਉ ਕਰੇ, ਅਵਰ ਕਿ ਚੁਣੀਅਹਿ ਡਾਲ?" (ਮਃ ੧. ਵਾਰ ਸੂਹੀ) ੬. ਫ਼ਾ. [روَ] ਰੌ. ਵਿ- ਜਾਣ ਵਾਲਾ. ਗਮਨ ਕਰਤਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪੇਸ਼ਰੋ.
ਸੰ. ਰਮਣ. ਪਤਿ. ਸ੍ਵਾਮੀ. "ਮੇਰੇ ਟਾਕੁਰ ਸਗਲ ਰਉਣ." (ਵਾਰ ਮਾਰੂ ੨. ਮਃ ੫) ੨. ਦੇਖੋ, ਰਵਣ। ੩. ਦੇਖੋ, ਰੌਣ.
ਸੰ. ਰੌਹਿਣੇਯ. ਸੰਗ੍ਯਾ- ਰੋਹਿਣੀ ਤੋਂ ਪੈਦਾ ਹੋਇਆ ਬਲਰਾਮ. ਕ੍ਰਿਸਨ ਜੀ ਦਾ ਵਡਾ ਭਾਈ. "ਰਉਹਣਾਯ ਮੁਸਲੀ ਹਲੀ ਰੇਵਤੀਸ ਬਲਰਾਮ" (ਸਨਾਮਾ) ਰੌਹਿਣੇਯ, ਮੂਸ਼ਲੀ, ਹਲੀ, ਰੇਵਤੀਸ਼, ਬਲਰਾਮ, ਇਹ ਬਲਭਦ੍ਰ ਦੇ ਨਾਮ ਹਨ.