ਬੁੱਢਾ ਬਾਬਾ
buddhaa baabaa/buḍhā bābā

Definition

ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੇ ਉਦਰ ਤੋਂ ੭. ਕੱਤਕ ਸੰਮਤ ੧੫੬੩ ਨੂੰ ਕੱਥੂ ਨੰਗਲ ਪਿੰਡ (ਜਿਲਾ ਅਮ੍ਰਿਤਸਰ) ਵਿੱਚ ਬਾਬਾ ਜੀ ਦਾ ਜਨਮ ਹੋਇਆ. ਮਾਤਾ ਪਿਤਾ ਨੇ ਆਪ ਦਾ ਨਾਮ ਬੂੜਾ ਰੱਖਿਆ. ਸੰਮਤ ੧੫੭੫ ਵਿੱਚ ਜਗਤਗੁਰੂ ਨਾਨਕ ਦੇਵ ਜਦ ਵਿਚਰਦੇ ਹੋਏ ਬੂੜਾ ਜੀ ਦੇ ਪਿੰਡ ਵੱਲ ਆਏ, ਤਦ ਇਹ ਪਸ਼ੂ ਚਾਰਦੇ ਹੋਏ ਪ੍ਰਮਭਾਵ ਨਾਲ ਗੁਰੂ ਸਾਹਿਬ ਦੀ ਸੇਵਾ ਵਿੱਚ ਦੁੱਧ ਲੈਕੇ ਹਾਜਿਰ ਹੋਏ, ਅਤੇ ਵਿਵੇਕ ਵੈਰਾਗ ਦੀਆਂ ਗੱਲਾਂ ਸੁਣਾਈਆਂ. ਸਤਿਗੁਰੂ ਨੇ ਫਰਮਾਇਆ ਕਿ ਭਾਵੇਂ ਤੇਰੀ ਉਮਰ ਛੋਟੀ ਹੈ, ਪਰ ਸਮਝ ਕਰਕੇ ਬੁੱਢਾ (ਵ੍ਰਿੱਧ) ਹੈਂ. ਉਸ ਦਿਨ ਤੋਂ ਨਾਮ "ਬੁੱਢਾ" ਪ੍ਰਸਿੱਧ ਹੋ ਗਿਆ.#ਬਾਬਾ ਬੁੱਢਾ ਜੀ ਨੇ ਗੁਰਸਿੱਖੀ ਧਾਰਣ ਕਰਕੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰਘਰ ਵਿੱਚ ਵਡਾ ਮਾਨ ਪਾਇਆ. ਸੰਮਤ ੧੬੬੧ ਵਿੱਚ ਆਪ ਹਰਿਮੰਦਿਰ ਦੇ ਪਹਿਲੇ ਗ੍ਰੰਥੀ ਮੁਕੱਰਰ ਹੋਏ. ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਤੋਂ ਹੀ ਗੁਰਮੁਖੀ ਪੜ੍ਹੀ. ਗੁਰੂ ਅੰਗਦ ਦੇਵ ਤੋਂ ਲੈਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੀਕ ਆਪ ਦੇ ਹੀ ਹੱਥੋਂ ਸਤਿਗੁਰਾਂ ਨੂੰ ਗੁਰਗੱਦੀ ਵਿਰਾਜਣ ਸਮੇਂ ਤਿਲਕ ਮਿਲਦਾ ਰਿਹਾ ਹੈ. ੧੪. ਮੱਘਰ ਸੰਮਤ ੧੬੮੮ ਨੂੰ ਪਿੰਡ ਰਮਦਾਸ (ਜਿਲਾ ਅਮ੍ਰਿਤਸਰ) ਵਿੱਚ ਆਪ ਦਾ ਦੇਹਾਂਤ ਹੋਇਆ. ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਜੀ ਦਾ ਸਸਕਾਰ ਆਪਣੇ ਹੱਥੀਂ ਕੀਤਾ. ਸਸਕਾਰ ਦੇ ਥਾਂ "ਸੱਚਖੰਡ" ਨਾਮਕ ਸੁੰਦਰ ਮੰਦਿਰ ਬਣਿਆ ਹੋਇਆ ਹੈ.# ਬਾਬਾ ਬੁੱਢਾ ਜੀ ਦੀ ਵੰਸ਼ਾਵਲੀ:-:#ਸੁੱਘਾ ਰੰਧਾਵਾ#।#ਜਃ ਸੰਮਤ ੧੫੬੩ਬਾਬਾ ਬੁੱਢਾ ਜੀ ਦੇ:ਸੰਮਤ ੧੬੮੮#।#।
Source: Mahankosh