Definition
ਸੰ. मूर्च्छना. ਸੂਰ੍ਛਨਾ. ਸੰਗ੍ਯਾ- ਸੰਗੀਤਸ਼ਾਸ੍ਤ ਅਨੁਸਾਰ ਸ੍ਵਰ ਦੀ ਇਸਥਿਤੀ ਦਾ ਨਾਮ ਮੂਰਛਨਾ ਹੈ. ਜੋ ਸ੍ਵਰ ਦੇ ਅੰਸ਼ (ਸ਼੍ਰੁਤਿ) ਨੂੰ ਮੂਰਛਨਾ ਮੰਨਦੇ ਹਨ, ਉਹ ਭੁੱਲ ਕਰਦੇ ਹਨ. ਤਿੰਨ ਸਪਤਕਾਂ ਦੇ ਇੱਕੀ ਸੁਰ ਹੁੰਦੇ ਹਨ, ਇਨ੍ਹਾਂ ਇੱਕੀ ਸੁਰਾਂ ਦੀ ਆਪਣੇ ਠੀਕ ਥਾਂ ਜੋ ਇਸਥਿਤੀ ਹੈ, ਇਹੀ ਮੂਰਛਨਾ ਹੈ, ਇਸੇ ਲਈ ੨੧. ਮੂਰਛਨਾ ਤਿੰਨ ਗ੍ਰਾਮਾ ਦੀਆਂ ਹਨ, ਯਥਾ-#ਸੜਜਗ੍ਰਾਮ ਦੀ ਮੂਰਛਨਾ- ਲਲਿਤਾ, ਮਧ੍ਯਮਾ, ਚਿਤ੍ਰਾ, ਰੋਹਿਣੀ, ਮਤੰਗ਼ਜਾ, ਸੌਵੀਰੀ ਅਤੇ ਸਡਮਧ੍ਯਾ.#ਮਧ੍ਯਮਗ੍ਰਾਮ ਦੀ- ਪੰਚਮਾ, ਮਤਸਰੀ, ਮ੍ਰਿਦੁਮਧ੍ਯਾ, ਸ਼ੁੱਧਾ, ਅੰਤਾ, ਕਲਾਵਤੀ ਅਤੇ ਤੀਵ੍ਰਾ.#ਗਾਂਧਾਰਗ੍ਰਾਮ ਦੀ- ਰੌਦ੍ਰੀ, ਬ੍ਰਾਹਮੀ, ਵੈਸਨਵੀ, ਖੇਦਰੀ, ਸੁਰਾ, ਨਾਦਾਵਤੀ ਅਤੇ ਵਿਸ਼ਾਲਾ. (ਸਾਂਗੀਤ ਦਾਮੋਦਰ) ੨. ਮੂਰ੍ਛਾ. ਗ਼ਸ਼. ਬੇਹੋਸ਼ੀ. "ਛੁਟੀ ਮੂਰਛਨਾਯੰ ਹਰੀਚੰਦ ਜਾਗੇ." (ਵਿਚਿਤ੍ਰ)
Source: Mahankosh