ਪਰਿਭਾਸ਼ਾ
ਫ਼ਾ. [اوطاق] ਓਤ਼ਾਕ. ਸੰਗ੍ਯਾ- ਘਰ। ੨. ਖ਼ੇਮਾ. ਤੰਬੂ। ੩. ਸਿੰਧੀ- ਮਨੁੱਖਾਂ ਦੀ ਬੈਠਕ (ਨਿਸ਼ਸਤਗਾਹ). "ਕਿਥੈ ਘਰੁ ਅਉਤਾਕੁ." (ਸੂਹੀ ਅਃ ਮਃ ੧) ਕਿੱਥੇ ਜ਼ਨਾਨਖ਼ਾਨੇ ਅਤੇ ਦੀਵਾਨਖ਼ਾਨੇ। ੪. ਨਿਵਾਸ. ਰਹਿਣ ਦਾ ਭਾਵ. "ਦੁਖ ਭੁਖ ਦਾਲਦ ਘਣਾ ਦੋਜਕ ਅਉਤਾਕ." (ਭਾਗੁ). ਦੇਖੋ, ਓਤਾਕ। ੫. ਅ਼ [عتاق] . ਉਤਾਕ਼ ਅਥਵਾ ਇ਼ਤਾਕ਼. ਇਹ ਅ਼ਤੀਕ਼. ਦਾ ਬਹੁ ਵਚਨ ਹੈ. ਸ਼ਰੀਫ ਲੋਕ. ਭਲੇ ਮਾਣਸ। ੬. ਉਮਰਾ. ਅਮੀਰ ਲੋਕ। ੭. ਉੱਤਮ ਜਾਤਿ ਦੇ ਘੋੜੇ ਅਤੇ ਬਾਜ਼ ਆਦਿਕ ਜੀਵ.
ਸਰੋਤ: ਮਹਾਨਕੋਸ਼