ਅਉਧੂ
authhoo/audhhū

ਪਰਿਭਾਸ਼ਾ

ਸੰ. ਅਵਧੂਤ. ਅਵਧੂਨਨ ਕਰਨ ਵਾਲਾ. ਸੰਸਕ੍ਰਿਤ ਵਿੱਚ ਅਵਧੂਨਨ ਦਾ ਅਰਥ ਕੰਬਾਉਣਾ- ਝਾੜਨਾ- ਪਛਾੜਨਾ ਹੈ. ਜੋ ਵਿਕਾਰਾਂ ਨੂੰ ਝਾੜਕੇ ਪਰੇ ਸਿੱਟੇ, ਉਹ ਅਵਧੂਤ ਹੈ. ਜੋ ਵਿਰਕਤ ਮਿੱਟੀ ਸੁਆਹ ਵਿੱਚ ਰਾਤ ਨੂੰ ਲੇਟਦਾ ਹੈ ਅਤੇ ਸਵੇਰੇ ਉਠਕੇ ਸਰੀਰ ਤੋਂ ਗਰਦ ਝਾੜਕੇ ਚਲਦਾ ਹੈ, ਉਹ ਭੀ ਅਵਧੂਤ ਸਦਾਉਂਦਾ ਹੈ। ੨. ਸੰਨ੍ਯਾਸੀ. "ਬਿਨ ਸਬਦੇ ਰਸ ਨ ਆਵੈ, ਅਉਧੂ!" (ਸਿਧਗੋਸਟਿ)
ਸਰੋਤ: ਮਹਾਨਕੋਸ਼