ਅਉਸਰੁ
ausaru/ausaru

ਪਰਿਭਾਸ਼ਾ

ਸੰ. ਅਵਸਰ. ਸੰਗ੍ਯਾ- ਸਮਾ. ਵੇਲਾ. ਮੌਕਾ. "ਅਉਸਰ ਬੀਤਿਓ ਜਾਤ ਹੈ." (ਤਿਲੰ ਮਃ ੯) "ਫਿਰਿ ਇਆ ਅਉਸਰੁ ਚਰੈ ਨ ਹਾਥਾ." (ਬਾਵਨ) ੨. ਜਿਗ੍ਯਾਸੂ ਦੀ ਤਸੱਲੀ ਲਈ ਕਹਿਆ ਹੋਇਆ ਜ਼ਰੂਰੀ ਵਾਕ। ੩. ਪ੍ਰਸ੍ਤਾਵ. ਪ੍ਰਸੰਗ। ੪. ਭਾਵ- ਮਨੁੱਖ ਜਨਮ ਦਾ ਸਮਾ ਅਤੇ ਮੁਕਤਿ ਪਾਉਣ ਦਾ ਮੌਕਾ. "ਅਉਸਰ ਕਰਹੁ ਹਮਾਰਾ ਪੂਰਾ ਜੀਉ." (ਮਾਝ ਮਃ ੫)
ਸਰੋਤ: ਮਹਾਨਕੋਸ਼