ਅਕਰਣ
akarana/akarana

ਪਰਿਭਾਸ਼ਾ

ਸੰ. ਅਕਰ੍‍ਣੀਯ. ਵਿ- ਨਾ ਕਰਨੇ ਯੋਗ੍ਯ. "ਅਕਰਣੰ ਕਰੋਤਿ." (ਸਹਸ ਮਃ ੫) "ਚਹਿ ਅਕਰਨ ਕੀਨਾ." (ਗੁਪ੍ਰਸੂ) ੨. ਅਕਰ੍‍ਣ. ਕੰਨ ਇੰਦ੍ਰੀ ਬਿਨਾ. ਬੋਲਾ. ਡੋਰਾ। ੩. ਬੁੱਚਾ। ੪. ਕਰਣ (ਸੰਦ- ਆਲਾ) ਜਿਸ ਪਾਸ ਨਹੀਂ। ੫. ਸਾਮਗ੍ਰੀ ਬਿਨਾ.
ਸਰੋਤ: ਮਹਾਨਕੋਸ਼