ਅਕਰਮ
akarama/akarama

ਪਰਿਭਾਸ਼ਾ

ਵਿ- ਕਰਮ (ਕ੍ਰਿਪਾ) ਬਿਨਾ. ਜਿਸ ਤੇ ਈਸ਼੍ਵਰ ਦੀ ਕ੍ਰਿਪਾ ਨਹੀਂ। ੨. ਸੰ. ਅਕਰ੍‍ਮ. ਕਰਮ (ਕ੍ਰਿਯਾ- ਕੰਮ) ਰਹਿਤ. "ਕਹੂੰ ਕਰਮ ਕਰਤ ਅਕਰਮ." (ਅਕਾਲ) ੩. ਸੰਗ੍ਯਾ- ਕੁਕਰਮ. ਨਾ ਕਰਨ ਯੋਗ੍ਯ ਕਰਮ. ਮੰਦ ਕਰਮ. "ਪਗ ਨਾਚਸਿ ਚਿਤ ਅਕਰਮੰ." (ਪ੍ਰਭਾ ਬੇਣੀ) "ਕਰਮ ਅਕਰਮ ਬੀਚਾਰੀਐ." (ਗਉ ਰਵਿਦਾਸ)
ਸਰੋਤ: ਮਹਾਨਕੋਸ਼