ਪਰਿਭਾਸ਼ਾ
ਸੰਗਰੂਰ ਤੋਂ ਦੋ ਕੋਹ ਉੱਤਰ ਵੱਲ ਜੀਂਦ ਰਾਜ ਦਾ ਇੱਕ ਪਿੰਡ ਇਸ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੂਦ੍ਵਾਰਾ ਹੈ ਸੰਮਤ ੧੬੭੩ ਵਿੱਚ ਸੌਂਟੀ ਤੋਂ ਚੱਲਕੇ ਗੁਰੂ ਜੀ ਇੱਥੇ ਮਾਣਕਚੰਦ ਪ੍ਰੇਮੀ ਦਾ ਪ੍ਰੇਮ ਵੇਖਕੇ ਠਹਿਰੇ ਹਨ.#ਦਰਬਾਰ ਬਣਿਆ ਹੋਇਆ ਹੈ. ਪਾਸ ਹੀ ਰਿਹਾ ਇਸ਼ੀ ਮਕਾਨ ਅਤੇ ਇਕੱ ਸੁੰਦਰ ਦੀਵਾਨਖ਼ਾਨਾ ਹੈ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਇਨ੍ਹਾਂ ਇਮਾਰਤਾਂ ਦੀ ਸੇਵਾ ਸਰਦਾਰ ਦੀਵਾਨ ਸਿੰਘ ਜੀ ਰਈਸ "ਬਡਰੁੱਖਾ" ਨੇ ਕਰਾਈ ਹੈ. ਦਰਬਾਰ ਦੀ ਪਰਿਕ੍ਰਮਾ ਪਾਸ ਇੱਕ ਕਰੀਰ ਦਾ ਬਿਰਛ ਹੈ, ਜਿਸ ਨਾਲ ਸ੍ਰੀ ਗੁਰੂ ਜੀ ਦਾ ਘੋੜਾ ਬੱਧਾ ਗਿਆ ਸੀ. ਇੱਥੋਂ ਦੇ ਪ੍ਰੇਮੀ ਆਖਦੇ ਹਨ ਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਨੇ ਭੀ ਚਰਣ ਪਾਏ ਸਨ.#੧੨੫ ਵਿੱਘੇ ਦੇ ਕਰੀਬ ਜ਼ਮੀਨ ਬਾਬਾ ਮਤਾਬ ਸਿੰਘ ਜੀ ਵੱਲੋਂ ਅਰ ੧੦੦) ਰੁਪਏ ਨਕਦ, ਤੇ ੩. ਰਜਾਈਆਂ ਸਾਲਾਨਾ ਰਿਆਸਤ ਜੀਂਦ ਵੱਲੋਂ ਹਨ. ਇੱਥੋਂ ਦੇ ਮਹੰਤ ਸਿੰਘ ਹਨ, ਜੋ ਪ੍ਰੇਮ ਨਾਲ ਸੇਵਾ ਕਰਦੇ ਹਨ. ਰੇਲਵੇ ਸਟੇਸ਼ਨ ਬਹਾਦੁਰ ਸਿੰਘ ਵਾਲਾ (N. W. Ry. ) ਤੋਂ ਕਰੀਬ ਦੋ ਮੀਲ ਦੱਖਣ ਹੈ.
ਸਰੋਤ: ਮਹਾਨਕੋਸ਼