ਅਕ੍ਰੂਰੁ
akrooru/akrūru

ਪਰਿਭਾਸ਼ਾ

ਸੰ. अकृर- ਵਿ- ਜੋ ਨਹੀਂ ਕ੍ਰੁਰ (ਬੇਰਹਮ). ਦਿਆਲੂ। ੨. ਜੋ ਕ੍ਰੋਧੀ ਨਹੀਂ. ਸ਼ਾਂਤ ਸੁਭਾਉ ਵਾਲਾ। ੩. ਸੰਗ੍ਯਾ- ਯਾਦਵਵੰਸ਼ੀ ਕ੍ਰਿਸਨ ਜੀ ਦਾ ਚਾਚਾ, ਜੋ ਸ਼੍ਵਫਲਕ ਦਾ ਪੁਤ੍ਰ ਗਾਂਦਿਨੀ ਦੇ ਉਦਰੋਂ ਸੀ. ਏਹ ਕਿਸਨ ਜੀ ਅਤੇ ਬਲਰਾਮ ਨੂੰ ਕੰਸ ਵੱਲੋਂ ਜੱਗ ਦਾ ਨਿਉਂਦਾ ਦੇਕੇ ਗੋਕੁਲ ਤੋਂ ਮਥੁਰਾ ਲੈ ਗਿਆ ਸੀ, ਜਿੱਥੇ ਕ੍ਰਿਸਨ ਜੀ ਨੇ ਆਪਣੀ ਵੀਰਤਾ ਨਾਲ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰੇਸਨ ਨੂੰ ਰਾਜਸਿੰਘਾਸਨ ਪੁਰ ਬੈਠਾਇਆ. "ਉਧਉ ਅਕ੍ਰੁਰੁ ਬਿਦਰੁ ਗੁਣ ਗਾਵੈ." (ਸਵੈਯੇ ਮਃ ੧. ਕੇ) "ਮੋਹਿ ਅਬੈ ਅਕ੍ਰੁਰ ਕੇ ਹਾਥ ਬੁਲਾਯ ਪਠ੍ਯੋ ਮਥੁਰਾ ਹੂੰ ਕੇ ਰਾਈ." (ਕ੍ਰਿਸਨਾਵ)
ਸਰੋਤ: ਮਹਾਨਕੋਸ਼