ਪਰਿਭਾਸ਼ਾ
ਮਲਾਰ ਰਾਗ ਦੀ ਅਸਟਪਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਦਾ ਸ਼ਬਦ ਹੈ:-#੧. ਅਖਲੀ ਊਂਡੀ ਜਲੁ ਭਰ ਨਾਲਿ,#੨. ਡੂਗਰ ਊਚਉ ਗੜੁ ਪਾਤਾਲਿ,#੨. ਸਾਗਰੁ ਸੀਤਲੁ ਗੁਰਸਬਦਿ ਵੀਚਾਰਿ.#ਇਸ ਦਾ ਭਾਵ ਹੈ:-#੧. ਅਖਿਲ (ਤਮਾਮ) ਨਾਲਿ (ਨਦੀਆਂ) ਜਲ ਨਾਲ ਪੂਰਿਤ ਊਂਡੀ (ਨਿਵਾਂਣ ਵੱਲ) (ਤੇਜ਼ ਚਾਲ ਨਾਲ ਚਲੀਆਂ) ੨. ਉੱਚੇ ਪਹਾੜਾਂ ਤੋਂ ਪਾਤਾਲ (ਹੇਠਾਂ) ਨੂੰ ਗੜੁ (ਖਾਈ) ਕਰਦੀਆਂ. ੩. ਸਮੁੰਦਰ ਵਿੱਚ ਪੈਕੇ ਸ਼ਾਂਤ ਹੋ ਗਈਆਂ। ਭਾਵ- ਚਾਲ ਬੰਦ ਹੋ ਗਈ. ਇਸੇ ਤਰ੍ਹਾਂ ਗੁਰੁ ਸ਼ਬਦ ਦੇ ਵਿਚਾਰ ਕਰਕੇ ਮਨ ਦੀਆਂ ਤੇਜ਼ ਚਾਲਾਂ ਅਤੇ ਹੌਮੈ ਦੀਆਂ ਲਹਿਰਾਂ ਆਤਮਗ੍ਯਾਨ ਵਿੱਚ ਲੀਨ ਹੋਣ ਤੋਂ ਮਿਟ ਗਈਆਂ.¹
ਸਰੋਤ: ਮਹਾਨਕੋਸ਼