ਅਖੀ
akhee/akhī

ਪਰਿਭਾਸ਼ਾ

ਨੇਤ੍ਰ. ਦੇਖੋ, ਅਖਿ. "ਅਖੀ ਕਾਢਿ ਧਰੀ ਚਰਣਾ ਤਲਿ." (ਸੂਹੀ ਅਃ ਮਃ ੪) ੨. ਆਖੀ. ਕਥਨ ਕੀਤੀ. ਬ੍ਯਾਨ ਕੀਤੀ. "ਬਤੀਆਂ ਹਰਿ ਕੇ ਸੰਗ ਹੈਂ ਅਖੀਆਂ." (ਕ੍ਰਿਸਨਾਵ) ੩. ਅੱਖੀਂ. ਅੱਖਾਂ (ਨੇਤ੍ਰਾਂ) ਨਾਲ. ਨੇਤ੍ਰਾਂ ਦ੍ਵਾਰਾ. "ਅਖੀ ਕੁਦਰਤਿ ਕੰਨੀ ਬਾਣੀ." (ਬਸੰ ਮਃ ੧) ੪. ਨੇਤ੍ਰਾਂ ਨੂੰ. "ਅਖੀ ਸੂਤਕੁ ਵੇਖਣਾ ਪਰਤ੍ਰਿਅ." (ਵਾਰ ਆਸਾ)
ਸਰੋਤ: ਮਹਾਨਕੋਸ਼