ਪਰਿਭਾਸ਼ਾ
ਸੰਗ੍ਯਾ- ਉਹ ਪਾਠ, ਜੋ ਨਿਰੰਤਰ ਹੋਵੇ। ੨. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਜੋ ਤੇਰਾਂ ਪਹਿਰ ਵਿੱਚ ਸਮਾਪਤ ਕੀਤਾ ਜਾਂਦਾ ਹੈ. ਚਾਰ ਅਥਵਾ ਪੰਜ ਪਾਠੀਏ ਯਥਾਕ੍ਰਮ (ਨੰਬਰ ਵਾਰ) ਬਦਲਦੇ ਰਹਿੰਦੇ ਹਨ, ਅਤੇ ਪਾਠ ਨਿਰੰਤਰ ਹੁੰਦਾ ਰਹਿੰਦਾ ਹੈ. ਪਾਠ ਦੀ ਇਹ ਰੀਤਿ ਪੰਥ ਵਿੱਚ ਬੁੱਢੇ ਦਲ ਨੇ ਚਲਾਈ ਹੈ. ਸਤਿਗੁਰਾਂ ਦੇ ਸਮੇਂ ਅਖੰਡਪਾਠ ਨਹੀਂ ਹੋਇਆ ਕਰਦਾ ਸੀ. ਬਹੁਤ ਲੋਕ ਦਿਨ ਰਾਤ ਅਖੰਡ ਦੀਵਾ ਮਚਾਉਂਦੇ ਹਨ, ਜਲ ਦਾ ਘੜਾ ਅਤੇ ਨਾਰਿਏਲ ਆਦਿਕ ਰਖਦੇ ਹਨ, ਪਰ ਇਹ ਮਰਯਾਦਾ ਆਰੰਭਕਾਂ ਤੋਂ ਨਹੀਂ ਚਲੀ। ੩. ਦੇਖੋ, ਅਤਿ ਅਖੰਡ ਪਾਠ.
ਸਰੋਤ: ਮਹਾਨਕੋਸ਼