ਅਗਨਿਕੁਮਾਰ
aganikumaara/aganikumāra

ਪਰਿਭਾਸ਼ਾ

ਸ਼ਿਵਪੁਤ੍ਰ. ਖੜਾਨਨ. ਦੇਖੋ, ਕਾਰਤਿਕੇਯ। ੨. ਵੈਦ੍ਯਕ ਅਨੁਸਾਰ ਇੱਕ ਰਸ ਜੋ ਬਲਗਮ, ਹੈਜਾ, ਅਜੀਰਣ (ਅਨਪਚ), ਤਾਪ ਅਤੇ ਸੰਗ੍ਰਹਿਣੀ ਆਦਿ ਰੋਗਾਂ ਨੂੰ ਦੂਰ ਕਰਦਾ ਹੈ. ਇਸ ਦੇ ਬਣਾਉਣ ਦੀ ਜੁਗਤਿ ਇਹ ਹੈ:-#ਪਾਰਾ ਅਤੇ ਗੰਧਕ ਬਰਾਬਰ ਲੈ ਕੇ ਤਿੰਨ ਘੰਟੇ ਖਰਲ ਕਰੋ. ਫਿਰ ਮਿੱਠਾ ਤੇਲੀਆ ਅਤੇ ਸੁਹਾਗਾ ਪਾਰੇ ਦੇ ਬਰਾਬਰ ਅਤੇ ਕਾਲੀਆਂ ਮਿਰਚਾਂ ਅਠ ਗੁਣੀਆਂ ਲਓ. ਇਨ੍ਹਾਂ ਨਾਲ ਸੰਖ ਦੀ ਸੁਆਹ ਦੋ ਹਿੱਸੇ ਅਤੇ ਪੀਲੀ ਕੌਡੀਆਂ ਦੀ ਸੁਆਹ ਦੋ ਹਿੱਸੇ ਮਿਲਾਓ. ਇਹ ਸਭ ਬਰੀਕ ਪੀਹਕੇ ਖਰਲ ਕੀਤੇ ਪਾਰੇ ਨਾਲ ਮਿਲਾਓ. ਫਿਰ ਸਾਰੀਆਂ ਚੀਜਾਂ ਇਕੱਠੀਆਂ ਕਰਕੇ ਪੱਕੇ ਨਿੰਬੂਆਂ ਦੇ ਰਸ ਵਿੱਚ ਸੱਤ ਦਿਨ ਖਰਲ ਕਰੋ. ਜਦ ਸੁਰਮੇ ਵਰਗਾ ਬਰੀਕ ਅਤੇ ਖ਼ੁਸ਼ਕ ਹੋ ਜਾਵੇ ਤਾਂ ਸ਼ੀਸ਼ੀ ਵਿੱਚ ਪਾਕੇ ਰੱਖ ਲਓ. ਖ਼ੁਰਾਕ ਇਸ ਦੀ ਪੂਰੇ ਜੁਆਨ ਆਦਮੀ ਲਈ ਇੱਕ ਰੱਤੀ ਤੋਂ ਦੋ ਰੱਤੀ ਹੈ.
ਸਰੋਤ: ਮਹਾਨਕੋਸ਼