ਪਰਿਭਾਸ਼ਾ
ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਪੁਰਾਣਾਂ ਅਨੁਸਾਰ ਅਗਨਿਮੰਤ੍ਰ ਪੜ੍ਹਕੇ ਚਲਾਇਆ ਤੀਰ, ਜੋ ਵੈਰੀ ਦੀ ਸੈਨਾ ਅਤੇ ਸਾਮਾਨ ਨੂੰ ਭਸਮ ਕਰ ਦਿੰਦਾ ਹੈ. ਦੇਖੋ, ਅਸਤ੍ਰ। ੨. ਗੋਲਾ ਬੰਬਾ ਆਦਿ। ੩. ਬਰਨੀਅਰ (Bernier) ਲਿਖਦਾ ਹੈ ਕਿ ਜੰਗ ਵਿੱਚ ਆਤਿਸ਼ਬਾਜ਼ੀ ਦੀ ਚਰਖੀ ਆਦਿਕ ਹਾਥੀਆਂ ਦੇ ਡਰਾਉਣ ਲਈ ਵਰਤੇ ਜਾਂਦੇ ਸਨ.
ਸਰੋਤ: ਮਹਾਨਕੋਸ਼