ਅਗਰ
agara/agara

ਪਰਿਭਾਸ਼ਾ

ਸੰ. ਅਗਰੁ. ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ, ਜੋ ਆਸਾਮ ਵਿੱਚ ਬਹੁਤ ਹੁੰਦਾ ਹੈ. ਇਸ ਦੀਆਂ ਗੱਠਾਂ ਵਿੱਚ ਰਸ ਜਮਾਂ ਹੋ ਜਾਂਦਾ ਹੈ, ਉਨ੍ਹਾਂ ਨੂੰ ਕੱਟਕੇ ਧੂਪ ਵਿੱਚ ਮਿਲਾਈਦਾ ਹੈ. ਅਰ ਇਸ ਦਾ ਇਤਰ ਭੀ ਬਣਦਾ ਹੈ. L. Amyris Agalocha.¹ ਇਸ ਦੀ ਤਾਸੀਰ ਗਰਮ ਤਰ ਹੈ. "ਕਸਤੂਰਿ ਕੁੰਗੂ ਅਗਰ ਚੰਦਨ ਲੀਪਿ ਆਵੈ ਚਾਉ." (ਸ੍ਰੀ ਮਃ ੧) ੨. ਸੰ. ਅਗ੍ਰ. ਅਗਲਾ ਹਿੱਸਾ। ੩. ਵਿ- ਅਗਲਾ. ਮੁਹਰਲਾ। ੪. ਉੱਤਮ. ਨੇਕ। ੫. ਫ਼ਾ. [اگر] ਵ੍ਯ- ਯਦਿ. ਜੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اگر

ਸ਼ਬਦ ਸ਼੍ਰੇਣੀ : conjunction

ਅੰਗਰੇਜ਼ੀ ਵਿੱਚ ਅਰਥ

same as ਜੇ ; if
ਸਰੋਤ: ਪੰਜਾਬੀ ਸ਼ਬਦਕੋਸ਼