ਅਗਲਾ
agalaa/agalā

ਪਰਿਭਾਸ਼ਾ

ਵਿ- ਪਹਿਲਾ. ਪ੍ਰਥਮ. ਮੁਖੀਆ. "ਤੂ ਬਖਸੀਸੀ ਅਗਲਾ." (ਵਾਰ ਆਸਾ ਮਃ ੧) ੨. ਪੁਰਾਣਾ. ਪਹਿਲੇ ਵੇਲੇ ਦਾ। ੩. ਅੱਗੇ ਦਾ. ਅਗ੍ਰ ਭਾਗ ਦਾ। ੪. ਬਹੁਤਾ. ਅਧਿਕ. "ਇਕਨਾ ਆਟਾ ਅਗਲਾ ਇਕਨਾ ਨਾਂਹੀ ਲੋਣ." (ਸ. ਫਰੀਦ) ੫. ਸੰਗ੍ਯਾ- ਪਰਲੋਕ. ਅਗਲੀ ਦੁਨੀਆਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اگلا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

foremost, front, forward one, next; preceding, former, past, previous, noun, masculine the other party
ਸਰੋਤ: ਪੰਜਾਬੀ ਸ਼ਬਦਕੋਸ਼