ਅਗਾਜਿ
agaaji/agāji

ਪਰਿਭਾਸ਼ਾ

ਫ਼ਾ. [آغاز] ਆਗ਼ਾਜ਼ ਸੰਗ੍ਯਾ- ਉਤਪੱਤੀ. ਸ਼ੁਰੂ ਹੋਣਾ. ਪ੍ਰਗਟ ਹੋਣ ਦੀ ਕ੍ਰਿਯਾ. ਆਰੰਭ. ਮਰਾ- ਅਗਾਜਣੇ। ੨. ਪ੍ਰਤਿ-#ਧ੍ਵਨਿ. ਗੂੰਜ. "ਤਹਿ ਅਨਹਦ ਸਬਦ ਅਗਾਜਾ." (ਸੋਰ ਮਃ ੫) ੩. ਅਗ੍ਰਾਹ੍ਯ. ਵਿ- ਜੋ ਗ੍ਰਹਿਣ ਨਾ ਕੀਤਾ ਜਾ ਸਕੇ. ਮਨ ਅਤੇ ਇੰਦ੍ਰੀਆਂ ਕਰਕੇ ਅਗ੍ਰਾਹ੍ਯ. "ਸੁਰ ਨਰਿ ਗਣ ਮੁਨਿ ਬੋਹਯ ਅਗਾਜਿ." (ਸਵੈਯੇ ਮਃ ੨. ਕੇ) ਦੇਖੋ, ਬੋਹਯ। ੪. ਸਿੰਧੀ. ਅਗਾਜ. ਅਗਾਜੋ. ਅਗਣਿਤ. ਬੇਸ਼ੁਮਾਰ.
ਸਰੋਤ: ਮਹਾਨਕੋਸ਼