ਅਗਾਹੁ
agaahu/agāhu

ਪਰਿਭਾਸ਼ਾ

ਵਿ- ਅਗਾਧ. ਅਥਾਹ. "ਮਹਾਂ ਅਗਾਹ ਅਗਿਨ ਕਾ ਸਾਗਰ." (ਆਸਾ ਮਃ ੫) "ਗੁਰੁ ਸਬਦ ਸੁਣਾਏ ਮਤਿ ਅਗਾਹਿ."#(ਬਸੰ ਅਃ ਮਃ ੧) ੨. ਅਗ੍ਰਾਹ੍ਯ. ਜੋ ਫੜਿਆ ਨਾ ਜਾ ਸਕੇ. ਇੰਦ੍ਰੀਆਂ ਅਤੇ ਮਨ ਜਿਸਨੂੰ ਗ੍ਰਹਿਣ ਨਾ ਕਰ ਸਕਣ. "ਹਰਿ ਅਗਮ ਅਗਾਹੁ." (ਵਾਰ ਬਿਹਾ ਮਃ ੪) "ਗਹ੍ਯੋ ਜੋ ਨ ਜਾਇ ਸੋ ਅਗਾਹ ਕੈਕੈ ਗਾਹੀਅਤ" (ਗ੍ਯਾਨ) ੩. ਦੇਖੋ, ਆਗਾਹ.
ਸਰੋਤ: ਮਹਾਨਕੋਸ਼