ਅਗਿਆਨੀ
agiaanee/agiānī

ਪਰਿਭਾਸ਼ਾ

ਸੰ. अज्ञानिन- ਅਗ੍ਯਾਨੀ. ਵਿ- ਗ੍ਯਾਨ- ਹੀਨ. ਮੂਰਖ. ਬੇਸਮਝ. "ਅਗਿਆਨੀ ਅੰਧਾ ਮਗੁ ਨ ਜਾਣੈ." (ਮਾਝ ਅਃ ਮਃ ੧) ੨. ਕ੍ਰਿ. ਵਿ- ਅਚਾਨਕ. ਪਤਾ ਲੱਗਣ ਤੋਂ ਬਿਨਾ. "ਬਿਨਸੈ ਕਾਚੀ ਦੇਹ ਅਗਿਆਨੀ." (ਸੋਰ ਮਃ ੫); ਦੇਖੋ, ਅਗਿਆਨੀ. ਪੰਜਾਬੀ ਵਿੱਚ ਛੰਦ- ਰਚਨਾ ਲਈ "ਅਗ੍ਯਾਨੀ" ਲਿਖਣਾ ਹੀ ਉੱਤਮ ਹੈ. ਦੇਖੋ, ਅਗ੍ਯਾਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اگیانی

ਸ਼ਬਦ ਸ਼੍ਰੇਣੀ : adjective & noun, masculine

ਅੰਗਰੇਜ਼ੀ ਵਿੱਚ ਅਰਥ

ignorant, stupid (person), ignoramus
ਸਰੋਤ: ਪੰਜਾਬੀ ਸ਼ਬਦਕੋਸ਼