ਪਰਿਭਾਸ਼ਾ
ਰਿਆਸਤ ਨਾਭਾ, ਨਜਾਮਤ ਤਸੀਲ ਅਮਲੋਹ, ਥਾਣਾ ਭਾਦਸੋਂ ਵਿੱਚ ਇਹ ਪਿੰਡ ਹੈ. ਇਸ ਪਿੰਡ ਤੋਂ ਅਗਨਿ ਕੋਣ ੩. ਫ਼ਰਲਾਂਗ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ.#ਪਹਿਲਾਂ ਇੱਥੇ ਕੋਈ ਇਮਾਰਤ ਨਹੀਂ ਸੀ, ਕੇਵਲ ਇੱਕ ਪੁਰਾਣਾ ਪਿੱਪਲ ਦਾ ਬਿਰਛ ਹੈ, ਜਿਸ ਹੇਠਾਂ ਗੁਰੂ ਜੀ ਦਾ ਵਿਰਾਜਣਾ ਵ੍ਰਿੱਧ ਲੋਕ ਦੱਸਦੇ ਹਨ. ਹੁਣ ਸੰਮਤ ੧੯੭੬ ਤੋਂ ਗੁਰੁਦ੍ਵਾਰਾ ਬਣਨ ਲੱਗਾ ਹੈ. ੧੦. ਵਿੱਘੇ ਜ਼ਮੀਨ ਭਾਈ ਨੱਥਾ ਸਿੰਘ ਜੀ ਅਗੌਲ ਵਾਸੀ ਨੇ ਲਗਾਈ ਹੈ. ਇਹੋ ਹੀ ਧੂਪ, ਦੀਪ, ਝਾੜੂ ਆਦਿਕ ਦੀ ਸੇਵਾ ਕਰਦੇ ਹਨ.#ਰੇਲਵੇ ਸਟੇਸ਼ਨ ਨਾਭੇ ਤੋਂ ਈਸ਼ਾਨ ਕੋਣ ਵੱਲ ਸਿੱਧੇ ਕੱਚੇ ਰਸਤੇ ੬, ਅਤੇ ਪੱਕੀ ਸੜਕ ਦੇ ਰਸਤੇ ੮. ਮੀਲ ਹੈ.
ਸਰੋਤ: ਮਹਾਨਕੋਸ਼