ਅਘਾਸੁਰ
aghaasura/aghāsura

ਪਰਿਭਾਸ਼ਾ

ਸੰਗ੍ਯਾ- ਅਘ ਨਾਮਕ ਦੈਤ. ਇਹ ਵਕਾਸੁਰ ਦਾ ਛੋਟਾ ਭਾਈ ਰਾਜਾ ਕੰਸ ਦਾ ਸੈਨਾਪਤੀ ਸੀ. ਇਸ ਨੇ ਕੰਸ ਦੀ ਆਗ੍ਯਾ ਨਾਲ ਆਪਣੇ ਆਪ ਨੂੰ ਇੱਕ ਵਡਾ ਸਰਪ ਬਣਾ ਲਿਆ ਅਤੇ ਕ੍ਰਿਸਨ ਜੀ ਦੇ ਸਾਰੇ ਸਾਥੀ ਇਸ ਦੇ ਮੂੰਹ ਨੂੰ ਇੱਕ ਪਹਾੜ ਦੀ ਕੰਦਰਾ ਸਮਝਕੇ ਅੰਦਰ ਚਲੇ ਗਏ, ਕ੍ਰਿਸਨ ਜੀ ਨੇ ਉਸ ਦੇ ਅੰਦਰ ਵੜਕੇ ਨਿਜ ਸ਼ਰੀਰ ਨੂੰ ਇਤਨਾ ਫੈਲਾਇਆ ਕਿ ਅਘ ਦਾ ਪੇਟ ਪਾਟਗਿਆ. "ਜੀਵਨਮੂਰਿ ਹੁਤੀ ਹਮਰੀ ਅਬ ਸੋਉ ਅਘਾਸੁਰ ਚਾਬਗਯੋ ਹੈ." (ਕ੍ਰਿਸਨਾਵ)
ਸਰੋਤ: ਮਹਾਨਕੋਸ਼