ਪਰਿਭਾਸ਼ਾ
ਵਿ- ਅਘੋਰ (ਸ਼ਿਵ) ਦਾ ਉਪਾਸਕ. "ਜੁਗੀਆ ਅਘੋਰੀ ਮੁਹਿ ਝੋਰੀ ਮੇ ਧਰਤ ਹੈ." (ਹਨੂ) ੨. ਸੰਗ੍ਯਾ- ਸ਼ਿਵ ਦੇ ਗਣ. "ਅਘੋਰਿ ਆਇ ਅੱਘਏ ਕਟੇ ਪਰੇ ਸੁ ਪ੍ਰਾਸਨੰ." (ਰਾਮਾਵ) ਫੱਟਾਂ (ਘਾਵਾਂ) ਨਾਲ ਕਟੇ ਪਏ ਯੋਧਿਆਂ ਨੂੰ ਖਾਕੇ ਸ਼ਿਵਗਣ ਅਘਾਏ। ੩. ਕੀਨਾਂਰਾਮ ਵਾਮਮਾਰਗੀ ਦਾ ਚਲਾਇਆ ਹੋਇਆ ਇੱਕ ਪੰਥ, ਜੋ ਮਦਿਰਾ ਮਾਂਸ ਤੋਂ ਛੁੱਟ ਮਲਮੂਤ੍ਰ ਦਾ ਖਾਣਾ ਪੀਣਾ ਭੀ ਧਰਮ ਦਾ ਅੰਗ ਮੰਨਦਾ ਹੈ. ਅਘੋਰੀ ਮੁਰਦੇ ਦੀ ਖੋਪਰੀ ਵਿੱਚ ਖਾਣਾ ਪੀਣਾ ਪਵਿਤ੍ਰ ਖਿਆਲ ਕਰਦੇ ਹਨ. ਇਨ੍ਹਾਂ ਨੂੰ 'ਕੀਨਾਰਾਮੀਏ' ਭੀ ਆਖਦੇ ਹਨ.
ਸਰੋਤ: ਮਹਾਨਕੋਸ਼