ਅਛਤ
achhata/achhata

ਪਰਿਭਾਸ਼ਾ

ਹਿੰ. ਕ੍ਰਿ. ਵਿ- ਸਾਮ੍ਹਣੇ. ਸਨਮੁਖ (ਸੰਮੁਖ). ੨. ਅਸ੍ਤਿਤ੍ਵ ਹੁੰਦੇ ਹੋਏ. ਮੌਜੂਦ ਹੁੰਦਿਆਂ. "ਅਛਤਰਾਜ ਬਿਛੁਰਤ ਦੁਖ ਪਾਇਆ." (ਸੋਰ ਰਵਿਦਾਸ) ੩. ਸੰ. ਅਕ੍ਸ਼੍‍ਤ. ਵਿ- ਬਿਨਾ ਘਾਉ. ਜ਼ਖਮ ਬਿਨਾ। ੪. ਅਖੰਡ. ਅਟੁੱਟ। ੫. ਸੰਗ੍ਯਾ- ਸਾਬਤ ਚਾਉਲ ਜੋ ਦੇਵਿਤਆਂ ਦੀ ਪੂਜਾ ਵੇਲੇ ਵਰਤੀਦੇ ਹਨ. "ਅਛਤ ਧੂਪ ਦੀਪ ਅਰਪਤ ਹੈਂ." (ਹਜਾਰੇ ੧੦) ੬. ਕਾਤ੍ਯਾਯਨ ਨੇ ਛਿਲਕੇ ਸਮੇਤ ਜੌਂ ਭੀ ਅਕ੍ਸ਼੍‍ਤ ਲਿਖੇ ਹਨ.
ਸਰੋਤ: ਮਹਾਨਕੋਸ਼