ਪਰਿਭਾਸ਼ਾ
ਸੰ. ਅਦ੍ਯ. ਕ੍ਰਿ. ਵਿ- ਅੱਜ. ਆਜ. "ਚਲਣ ਅਜ ਕਿ ਕਲ." (ਸ. ਫਰੀਦ) ੨. ਸੰ. अज्. ਧਾ- ਫੈਂਕਣਾ. ਹੱਕਣਾ. ਜਾਣਾ. ਦੌੜਨਾ। ੩. ਸੰ. अज. ਵਿ- ਜਨਮ ਰਹਿਤ. ਜੋ ਜਨਮਦਾ ਨਹੀਂ. "ਅਜ ਅਬਿਨਾਸੀ ਜੋਤਿ ਪ੍ਰਕਾਸੀ." (ਸਲੋਹ) ੪. ਸੰਗ੍ਯਾ- ਬ੍ਰਹਮਾ. "ਅਜ ਸ਼ਿਵ ਇੰਦ੍ਰ ਰਮਾਪਤਿ ਠਾਢੇ" (ਸਲੋਹ) ੫. ਬਕਰਾ. "ਅਜ ਕੈ ਵਸਿ ਗੁਰੁ ਕੀਨੋ ਕੇਹਰਿ." (ਆਸਾ ਮਃ ੫) ਨੰਮ੍ਰਤਾ ਦੇ ਅਧੀਨ ਹੰਕਾਰ ਕਰ ਦਿੱਤਾ ਹੈ। ੬. ਚੰਦ੍ਰਮਾ। ੭. ਅਯੋਧ੍ਯਾਪਤਿ ਸੂਰਯਵੰਸ਼ੀ ਰਾਜਾ ਰਘੁ ਦਾ ਪੁਤ੍ਰ, ਜੋ ਇੰਦੁਮਤੀ ਦਾ ਪਤੀ ਅਤੇ ਦਸ਼ਰਥ ਦਾ ਪਿਤਾ ਸੀ. "ਤਾਂਤੇ ਪੁਤ੍ਰ ਹੋਤ ਭਯੋ ਅਜ ਬਰ." (ਵਿਚਿਤ੍ਰ) ੮. ਕਾਮਦੇਵ। ੯. ਕਰਤਾਰ. ਵਾਹਗੁਰੂ। ੧੦. ਫ਼ਾ. [از] ਅਜ਼. ਵ੍ਯ- ਸੇ. ਤੋਂ. "ਦੌਲਤੇ ਅਜ਼ ਮਾਹ ਤਾ ਮਾਹੀ ਤੁਰਾਸ." (ਜਿੰਦਗੀ)
ਸਰੋਤ: ਮਹਾਨਕੋਸ਼