ਪਰਿਭਾਸ਼ਾ
ਸੰਗ੍ਯਾ- ਰਸਨਾ ਸ੍ਵਾਸ ਆਦਿ ਦੀ ਸਹਾਇਤਾ ਬਿਨਾ ਕੇਵਲ ਚਿੱਤਵ੍ਰਿੱਤੀ ਦ੍ਵਾਰਾ ਕੀਤਾ ਜਾਪ. "ਅਜਪਾ ਜਾਪ ਨ ਵੀਸਰੈ." (ਵਾਰ ਮਲਾ ਮਃ ੧) "ਆਤਮ ਉਪਦੇਸ ਭੇਸ ਸੰਜਮ ਕੋ ਜਾਪ ਸੁ ਅਜਪਾ ਜਾਪੈ." (ਹਜਾਰੇ ੧੦) ੨. ਵਿ- ਅਚਿੰਤ੍ਯ ਕਰਤਾਰ ਦਾ ਜਾਪ। ੩. ਮਾਲਾ ਦੀ ਸਹਾਇਤਾ ਬਿਨਾ ਕੀਤਾ ਜਾਪ। ੪. ਦੇਖੋ, ਅਜਪਾ ੩.
ਸਰੋਤ: ਮਹਾਨਕੋਸ਼