ਪਰਿਭਾਸ਼ਾ
ਸ. अजरामर. ਵਿ- ਬੁਢਾਪੇ ਅਤੇ ਮੌਤ ਤੋਂ ਰਹਿਤ। ੨. ਅਜਰ (ਦੇਵਤਿਆਂ) ਤੋਂ ਉੱਤਮ. ਸਰਵ ਦੇਵਪਤਿ. "ਤੂੰ ਅਜਰਾਵਰ ਅਮਰ ਤੂੰ." (ਮਾਰੂ ਅਃ ਮਃ ੧) ੩. ਸੰ. त्र्पजरावृत्- ਅਜਰਾਵ੍ਰਿਤ. ਰਾਹ ਵਿੱਚ ਫੈਲਿਆ ਹੋਇਆ. ਸੜਕ ਪੁਰ ਖਿੰਡਿਆ ਹੋਇਆ. "ਲੱਤਾਂ ਹੇਠ ਲਤਾੜੀਐ ਅਜਰਾਵਰ ਘਾਹੁ." (ਭਾਗੁ)
ਸਰੋਤ: ਮਹਾਨਕੋਸ਼