ਅਜਹਤਿ ਲੱਛਣਾ
ajahati lachhanaa/ajahati lachhanā

ਪਰਿਭਾਸ਼ਾ

ਸੰ. अजहत्स्वार्था- ਅਜਹਤਸ੍ਵਾਥਾ, ਸੰਗ੍ਯਾ- ਲੱਛਣਾ (ਲਕ੍ਸ਼੍‍ਣਾ) ਦਾ ਇੱਕ ਭੇਦ, ਜਿਸ ਕਰਕੇ ਵਾਚ੍ਯ ਅਰਥ ਤੋਂ ਭਿੰਨ ਕੁਝ ਹੋਰ ਅਰਥ ਭੀ ਪ੍ਰਗਟ ਹੋਵੇ. ਜਿਵੇਂ- ਕਾਲੀ ਵਰਦੀ ਵੇਖਣ ਸਾਰ ਚੋਰ ਦਬ ਗਏ. ਇੱਥੇ ਕਾਲੀ ਵਰਦੀ ਤੋਂ ਭਿੰਨ, ਪੋਲੀਸ ਦੇ ਸਿਪਾਹੀਆਂ ਦਾ ਭੀ ਬੋਧ ਹੁੰਦਾ ਹੈ.
ਸਰੋਤ: ਮਹਾਨਕੋਸ਼