ਅਜਾ
ajaa/ajā

ਪਰਿਭਾਸ਼ਾ

ਸੰ. ਸੰਗ੍ਯਾ- ਬਕਰੀ. "ਅਜਾ ਭੋਗੰਤ ਕੰਦ ਮੂਲੰ." (ਸਹਸ ਮਃ ੫) ੨. ਮਾਇਆ। ੩. ਪ੍ਰਕ੍ਰਿਤਿ. "ਜਿਂਹ ਸੱਤਾ ਕੇ ਅਜਾ ਅਲੰਬਾ." (ਨਾਪ੍ਰ) ੪. ਵਿ- ਅਜਾਤ. ਜਨਮ ਰਹਿਤ. "ਅਜੈ ਹੈ, ਅਜਾ ਹੈ." (ਜਾਪੁ) ੫. ਇੱਕ ਵਰਣਿਕ ਛੰਦ. ਇਸ ਦਾ ਨਾਉਂ "ਅਜੰਨ" ਭੀ ਹੈ, ਲੱਛਣ- ਚਾਰ ਚਰਣ. ਪ੍ਰਤਿ ਚਰਣ, ਯ, ਰ, ਲ, ਗ. , , , .#ਉਦਾਹਰਣ-#ਅਜੀਤੇ ਜੀਤ ਜੀਤਕੈ।#ਅਭੀਰੀ ਭਾਜ ਭੀਰੁ ਹਨਐ।#ਸਿਧਾਰੇ ਚੀਨਰਾਜ ਪੈ।#ਸਖਈ ਸਰ੍‍ਬ ਸਾਥਕੈ। (ਕਲਕੀ)#੬. ਅ਼. [اعضا] ਅਅ਼ਜਾ. ਅੰਗਾਂ ਦੇ ਜੋੜ.
ਸਰੋਤ: ਮਹਾਨਕੋਸ਼