ਅਜਾਂਇ
ajaani/ajāni

ਪਰਿਭਾਸ਼ਾ

ਸਿੰਧੀ- ਅਜਾਯੋ. ਅ਼. [ضائِع] ਜਾਇਅ਼. ਵਿ- ਨਿਸਫਲ. ਬੇਫਾਇਦਾ. ਵ੍ਯਰਥ. "ਮੂੰਡਾ ਮੂੰਡ ਅਜਾਇ." (ਸ. ਕਬੀਰ)#"ਸੋ ਦਿਨ ਜਾਤ ਅਜਾਏ." (ਗਉ ਮਃ ੫) ੨. ਅਜਾਤ. ਅਜਨਮ. "ਅਜਾਇ ਜਰਾਬਿਨ." (ਸਵੈਯੇ ੩੩) ੩. ਜਿਸ ਦੀ ਕੋਈ ਜਾਯ (ਥਾਂ) ਨਹੀਂ. ਖ਼ਾਸ ਥਾਂ ਨਾ ਰਹਿਣ ਵਾਲਾ। "ਨਮਸਤੰ ਅਜਾਏ." (ਜਾਪੁ)
ਸਰੋਤ: ਮਹਾਨਕੋਸ਼