ਅਜਾਤਿ
ajaati/ajāti

ਪਰਿਭਾਸ਼ਾ

ਵਿ- ਜਾਤਿ ਰਹਿਤ. ਜਿਸ ਦੀ ਕੋਈ ਜਾਤਿ ਨਹੀਂ. "ਜਾਤਿ ਮੇ ਨ ਆਵੈ ਸੋ ਅਜਾਤਿ ਕੈ ਕੈ ਜਾਨ ਜਿਯ." (ਗ੍ਯਾਨ) ੨. ਨੀਚ ਜਾਤਿ ਵਾਲਾ. ਨੀਚ. "ਜਾਤਿ ਅਜਾਤਿ ਨਾਮੁ ਜਿਨਿ ਧਿਆਇਆ, ਤਿਨਿ ਪਰਮਪਦਾਰਥੁ ਪਾਇਆ." (ਵਡ ਛੰਤ ਮਃ ੪)#੩. ਫ਼ਾ. [آزاد] ਆਜ਼ਾਦ. ਬੰਧਨ ਰਹਿਤ. ਸ੍ਵਤੰਤਰ. "ਜੋ ਲਉਡਾ ਪ੍ਰਭਿ ਕੀਆ ਅਜਾਤਿ." (ਆਸਾ ਮਃ ੫) ਗੁਲਾਮੀ ਦੇ ਬੰਧਨ ਤੋਂ ਕੱਢ ਦਿੱਤਾ ਹੈ.
ਸਰੋਤ: ਮਹਾਨਕੋਸ਼