ਪਰਿਭਾਸ਼ਾ
ਵਿ- ਜਿਸ ਦਾ ਕੋਈ ਵੈਰੀ ਨਹੀਂ ਜਨਮਿਆ. ਜਿਸ ਦਾ ਕੋਈ ਦੁਸ਼ਮਨ ਨਹੀਂ। ੨. ਸਤਿਗੁਰੂ ਨਾਨਕ ਦੇਵ। ੩. ਰਾਜਾ ਯੁਧਿਸ੍ਠਿਰ। ੪. ਕਾਸ਼ੀ ਦਾ ਇੱਕ ਬ੍ਰਹਮਗ੍ਯਾਨੀ ਰਾਜਾ, ਜਿਸ ਦਾ ਜਿਕਰ ਉਪਨਿਸਦਾਂ ਵਿੱਚ ਆਉਂਦਾ ਹੈ. ਇਸ ਨੇ ਬਾਲਾਕੀ ਬ੍ਰਾਹਮਣ ਨੂੰ ਆਤਮਗ੍ਯਾਨ ਦਾ ਉਪਦੇਸ਼ ਦਿੱਤਾ ਸੀ¹। ੫. ਬਿੰਬਸਾਰ ਦਾ ਪੁਤ੍ਰ ਰਾਜਗ੍ਰਿਹ ਦਾ ਰਾਜਾ. ਇਸ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਸੀ, ਪਰ ਪਿੱਛੋਂ ਬਹੁਤ ਪਛਤਾਇਆ ਅਤੇ ਬੁੱਧ ਧਰਮ ਦਾ ਪੈਰੌ ਹੋ ਗਿਆ. ਇਹ ਰਾਜਾ ੫੫੪ ਬੀ. ਸੀ. ਦੇ ਕਰੀਬ ਤਖਤ ਤੇ ਬੈਠਾ, ਅਤੇ ੫੨੭ ਬੀ. ਸੀ. ਵਿੱਚ ਮਰ ਗਿਆ. ਅਜਾਤਸ਼ਤ੍ਰ ਦਾ ਪੁਤ੍ਰ ਦਰਸ਼ਕ ਅਤੇ ਪੋਤਾ ਉਦਯ ਹੋਇਆ ਹੈ.
ਸਰੋਤ: ਮਹਾਨਕੋਸ਼