ਪਰਿਭਾਸ਼ਾ
ਵਿ- ਜਿਸ ਨੂੰ ਗ੍ਯਾਨ ਨਹੀਂ. ਅਗ੍ਯਾਨੀ. "ਜਾਨੈ ਕਹਾਂ ਅਜਾਨ." (ਗੁਪ੍ਰਸੂ) ੨. ਸੰ. ਆਜਾਨੁ. ਵਿ- ਗੋਡੇ ਤੀਕ. ਜਾਨੁ ਪ੍ਰਯੰਤ. "ਭੁਜ ਬਰ ਅਜਾਨ." (ਰਾਮਾਵ)#੩. ਅ਼. [اذاں] ਅਜਾਨ. ਸੰਗ੍ਯਾ- ਵਿਗ੍ਯਾਪਨ. ਨੋਟਿਸ। ੪. ਨਮਾਜ਼ ਲਈ ਪੁਕਾਰ, ਜੋ ਮਸਜਿਦ ਦੇ ਮੀਨਾਰ ਪੁਰ ਅਥਵਾ ਮਸਜਿਦ ਵਿੱਚ ਖੜੋਕੇ ਉੱਚੇ ਸੁਰ ਨਾਲ ਕੀਤੀ ਜਾਂਦੀ ਹੈ ਜਿਸ ਨੂੰ ਸੁਣਕੇ ਨਮਾਜ਼ੀ ਜਮਾਂ ਹੋ ਜਾਣ. ਇਸ ਦਾ ਨਾਉਂ "ਬਾਂਗ" ਭੀ ਹੈ. ਅਜਾਨ ਦੇਣ ਵਾਲੇ ਦਾ ਨਾਉਂ "ਮੁਅੱਜਿਨ" [موعذّن] ਹੈ. ਦੇਖੋ, ਬਾਂਗ ਸ਼ਬਦ ਵਿੱਚ ਅਜਾਨ ਦਾ ਪੂਰਾ ਪਾਠ.#ਅਜਾਨ ਦਾ ਪ੍ਰਚਾਰ ਹਜਰਤ ਮੁਹ਼ੰਮਦ ਦੇ ਸਮੇਂ ਅਰੰਭ ਹੋਇਆ ਹੈ. ਅਜਾਨ ਮੱਕੇ ਵੱਲ ਮੂੰਹ ਕਰਕੇ ਅਰ ਕੰਨਾਂ ਵਿੱਚ ਉਂਗਲੀਆਂ ਦੇਕੇ ਦੇਣ ਦਾ ਹੁਕਮ ਹੈ.#ਮਲੀਨ, ਸ਼ਰਾਬੀ ਅਤੇ ਇਸਤ੍ਰੀ ਨੂੰ ਅਜਾਨ ਦੇਣ ਦਾ ਅਧਿਕਾਰ ਨਹੀਂ.
ਸਰੋਤ: ਮਹਾਨਕੋਸ਼