ਪਰਿਭਾਸ਼ਾ
ਇਹ ਪਿੰਡ ਰਿਆਸਤ ਫਰੀਦਕੋਟ (ਤਸੀਲ ਥਾਣਾ ਕੋਟਕਪੂਰਾ) ਵਿੱਚ ਹੈ. ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਇੱਥੇ ਠਹਿਰਕੇ ਦਸਤਾਰਾ ਸਜਾਇਆ ਹੈ. ਹੁਣ ਕੇਵਲ ਮੰਜੀ ਸਾਹਿਬ ਹੈ, ਹੋਰ ਇਮਾਰਤ ਕੁਝ ਨਹੀਂ. ਇਸ ਅਸਥਾਨ ਨੂੰ "ਗੁਰੂ ਸਰ" ਭੀ ਆਖਦੇ ਹਨ.#ਰੇਲਵੇ ਸਟੇਸ਼ਨ "ਰੁਮਾਣਾ ਅਲਬੇਲ ਸਿੰਘ" ਤੋਂ ੨. ਮੀਲ ਦੇ ਕਰੀਬ ਚੜ੍ਹਦੇ ਵੱਲ ਹੈ.
ਸਰੋਤ: ਮਹਾਨਕੋਸ਼