ਪਰਿਭਾਸ਼ਾ
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸੁਪੁਤ੍ਰ, ਜੋ ਮਾਤਾ ਮਹਾਂਦੇਵੀ (ਸੂਰਜ ਪ੍ਰਕਾਸ਼ ਅਨੁਸਾਰ ਮਾਤਾ ਨਾਨਕੀ ਜੀ) ਦੇ ਉਦਰ ਤੋਂ ਸੰਮਤ ੧੬੭੬ ਵਿੱਚ ਅੰਮ੍ਰਿਤਸਰ ਜਨਮੇ, ਅਤੇ ਉਸੇ ਥਾਂ ਸਾਵਣ ਬਦੀ ੧੦. (ਗੁਪ੍ਰਸੂ ਅੱਸੂ ਬਦੀ ੧੦) ਸੰਮਤ ੧੬੮੫ ਨੂੰ ਜੋਤੀਜੋਤਿ ਸਮਾਏ. ਇਨ੍ਹਾਂ ਦੀ ਸਮਾਧੀ ਪੁਰ ਨੌ ਛੱਤਾ ਮੰਦਿਰ ਬਣਿਆ ਹੋਇਆ ਹੈ.¹ ਇਸ ਦੀ ਨਿਉਂ ਪ੍ਰੇਮੀ ਸਿੱਖਾਂ ਨੇ ਸੰਮਤ ੧੮੩੫ ਵਿੱਚ ਰੱਖੀ, ਫੇਰ ਸਰਦਾਰ ਜੋਧ ਸਿੰਘ ਰਾਮਗੜ੍ਹੀਏ ਨੇ ਸੰਮਤ ੧੮੪੧ ਵਿੱਚ ਕੁਝ ਮੰਜ਼ਲਾਂ ਬਣਵਾਈਆਂ. ਅਜੇ ਭੀ ਕਈ ਮੰਜ਼ਲਾਂ ਦਾ ਬਰਾਂਡਾ ਬਣਨਾ ਬਾਕੀ ਹੈ, ਇਸ ਥਾਂ ਅਭ੍ਯਾਗਤਾਂ ਨੂੰ ਸ਼ਹਿਰ ਦੇ ਪ੍ਰੇਮੀਆਂ ਵੱਲੋਂ ਸਦਾ ਹੀ ਅੰਨ ਮਿਲਦਾ ਰਹਿੰਦਾ ਹੈ, ਅਤੇ ਇਹ ਕਹਾਵਤ ਅਕਸਰ ਲੋਕਾਂ ਦੇ ਮੁੱਖੋਂ ਸੁਣੀਦੀ ਹੈ:-#"ਬਾਬਾ ਅਟੱਲ, ਪੱਕੀ ਪਕਾਈ ਘੱਲ."
ਸਰੋਤ: ਮਹਾਨਕੋਸ਼