ਅਟਾਰੀ
ataaree/atārī

ਪਰਿਭਾਸ਼ਾ

ਅੱਟਾਲਿਕਾ. ਦੇਖੋ, ਅਟਾ. ੨. ਅੰਮ੍ਰਿਤਸਰ ਜਿਲੇ ਦਾ ਇੱਕ ਨਗਰ. ਇਸ ਥਾਂ ਦੇ ਸਰਦਾਰ ਸਿੱਧੂ ਗੋਤ ਦੇ ਜੱਟ ਹਨ. ਜਿਨ੍ਹਾਂ ਵਿੱਚੋਂ ਧਰਮ ਵੀਰ ਪਰਮ ਰਾਜਭਗਤ ਸਰਦਾਰ ਸ਼ਾਮ ਸਿੰਘ ਸਿੱਖ ਸੈਨਾ ਦਾ ਭੂਸਣ ਸੀ. ਇਸ ਮਹਾਨ ਯੋਧਾ ਨੇ ੧੦. ਫਰਵਰੀ ਸਨ ੧੮੪੬ ਨੂੰ ਸਬਰਾਉਂ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਸ਼ਹੀਦੀ ਪਾਈ.#ਸਰਦਾਰ ਸ਼ਾਮ ਸਿੰਘ ਦੀ ਸੁਪੁਤ੍ਰੀ ਨਾਨਕੀ, ਮਹਾਰਾਜਾ ਰਣਜੀਤ ਸਿੰਘ ਦੇ ਪੋਤ੍ਰੇ ਨੌਨਿਹਾਲ ਸਿੰਘ ਨਾਲ ਮਾਰਚ ਸਨ ੧੮੩੭ ਵਿੱਚ ਵਡੀ ਧੂਮ ਧਾਮ ਨਾਲ ਵਿਆਹੀ ਗਈ ਸੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اٹاری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

mansion, loft, attic
ਸਰੋਤ: ਪੰਜਾਬੀ ਸ਼ਬਦਕੋਸ਼

AṬÁRÍ

ਅੰਗਰੇਜ਼ੀ ਵਿੱਚ ਅਰਥ2

s. f. (H.), ) A small room built on the roof of a house; balcony.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ