ਪਰਿਭਾਸ਼ਾ
ਅੱਠ ਟੁਕੜੇ। ੨. ਅੱਠ ਵਿਕਾਰਾਂ ਦਾ ਖੰਡਨ. "ਅਠੀ ਪਹਿਰੀ ਅਠਖੰਡ." (ਵਾਰ ਮਾਝ ਮਃ ੨) ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਮਾਇਆ ਦੇ ਤਿੰਨ ਗੁਣ। ੩. ਵਰਣਾਸ਼੍ਰਮਾ ਦੇ ਅੱਠ ਵਿਭਾਗ। ੪. ਚਾਰ ਵਰਣ ਅਤੇ ਚਾਰ ਮਜ਼ਹਬਾਂ ਦੇ ਭੇਦ. "ਅਠ ਖੰਡ ਪਾਖੰਡ ਮਹਿ, ਗੁਰੁਮਤ ਇਕਮਨ ਇੱਕ ਧਿਆਯਾ." (ਭਾਗੁ)
ਸਰੋਤ: ਮਹਾਨਕੋਸ਼