ਪਰਿਭਾਸ਼ਾ
ਸੋਰਠਿ ਵਿੱਚ ਨਾਮਦੇਵ ਜੀ ਦਾ ਸ਼ਬਦ ਹੈ:-#੧. "ਅਣਮੜਿਆ ਮੰਦਲੁ ਬਾਜੈ।#੨. ਬਿਨੁ ਸਾਵਣ ਘਨਹਰੁ ਗਾਜੈ।#੩. ਬਾਦਲ ਬਿਨੁ ਬਰਖਾ ਹੋਈ।#੪. ਜਉ ਤਤੁ ਬਿਚਾਰੈ ਕੋਈ। x x x#੫. ਜਲ ਭੀਤਰਿ ਕੁੰਭ ਸਮਾਨਿਆ।।" (੩)#ਇਸ ਦਾ ਭਾਵ ਹੈ:-#੧. ਅਨਹਦ ਸ਼ਬਦ ਦਿਮਾਗ ਵਿੱਚ ਅਣਮੜਿਆ ਮ੍ਰਿਦੰਗ ਵਜਦਾ ਹੈ.#੨. ਸਾਵਣ ਦੀ ਰੁਤੱ ਬਿਨਾ ਹੀ ਬੱਦਲ ਦੀ ਗਰਜ ਹੈ.#੩. ਬੱਦਲ ਬਿਨਾ ਹੀ ਨਾਮ ਅਮ੍ਰਿਤ ਦੀ ਵਰਖਾ ਹੁੰਦੀ ਹੈ, (ਪਰ- ਤਦੋਂ- )#੪. ਜੇ ਕੋਈ ਆਤਮਗ੍ਯਾਨ ਦਾ ਵਿਚਾਰ ਕਰੇ.#੫. ਘੜੇ ਦਾ ਜਲ ਸਮੁੰਦਰ ਦੇ ਜਲ ਨਾਲ ਮਿਲ ਗਿਆ ਹੈ. ਭਾਵ- ਜੀਵ ਦੀ ਕਰਤਾਰ ਨਾਲ ਅਭੇਦਤਾ ਹੋਈ ਹੈ.
ਸਰੋਤ: ਮਹਾਨਕੋਸ਼